For the best experience, open
https://m.punjabitribuneonline.com
on your mobile browser.
Advertisement

ਸਵਰਣ ਸਲਾਰੀਆ ‘ਆਪ’ ਵਿੱਚ ਸ਼ਾਮਲ

08:49 AM May 14, 2024 IST
ਸਵਰਣ ਸਲਾਰੀਆ ‘ਆਪ’ ਵਿੱਚ ਸ਼ਾਮਲ
Advertisement

ਪੱਤਰ ਪ੍ਰੇਰਕ
ਗੁਰਦਾਸਪੁਰ, 13 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਭਾਜਪਾ ਨੂੰ ਝਟਕਾ ਦਿੰਦਿਆਂ ਹਲਕੇ ਨਾਲ ਸਬੰਧਤ ਸਵਰਣ ਸਲਾਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਗੌਰਤਲਬ ਹੈ ਕਿ ਸਵਰਣ ਸਲਾਰੀਆ ਸਿਆਸਤ ਵਿੱਚ ਸਰਗਰਮ ਹੋਣ ਦੇ ਨਾਲ-ਨਾਲ ਉੱਘੇ ਉਦਯੋਗਪਤੀ ਹਨ। ਸਾਲ 2017 ਵਿੱਚ ਉਨ੍ਹਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਭਾਜਪਾ ਦੀ ਟਿਕਟ ’ਤੇ ਲੜੀ ਸੀ, ਪਰ ਹਾਰ ਗਏ ਸਨ। ਸਵਰਣ ਸਲਾਰੀਆ ਆਜ਼ਾਦੀ ਘੁਲਾਟੀਏ ਨਿਧਾਨ ਸਿੰਘ ਸਲਾਰੀਆ ਦੇ ਲੜਕੇ ਹਨ ਅਤੇ ਇਲਾਕੇ ਅੰਦਰ ਲਗਾਤਾਰ ਸਰਗਰਮ ਹਨ। ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਆਉਣ ਨਾਲ ਪਾਰਟੀ ਦੀ ਮਜ਼ਬੂਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ।

Advertisement

ਕਾਂਗਰਸ ਦਾ ਯੂਥ ਆਗੂ ਸਾਥੀਆਂ ਸਣੇ ‘ਆਪ’ ਵਿੱਚ ਸ਼ਾਮਲ

ਜਲੰਧਰ (ਪੱਤਰ ਪ੍ਰੇਰਕ): ਆਦਮਪੁਰ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਯੂਥ ਕਾਂਗਰਸੀ ਆਗੂ ਦੀਪਾ ਸੰਸੋਆ ਅਤੇ ਰਾਕੇਸ਼ ਅਗਰਵਾਲ ਆਪਣੇ ਸਾਥੀਆਂ ‘ਆਪ’ ’ਚ ਸ਼ਾਮਲ ਹੋ ਗਏ। ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਯੂਥ ਕਾਂਗਰਸੀ ਆਗੂ ਦੀਪਾ ਸੰਸੋਆ, ਗੁਰਪ੍ਰੀਤ ਸਿੰਘ ਗੋਪੀ, ਪ੍ਰਦੀਪ ਸਿੰਘ ਖਾਲਸਾ ਪਿੰਡ ਦੂਹੜਾ, ਰੋਹਨ ਸਿੰਘ, ਗੁਰਸਿਮਰਨ ਦੂਹੜਾ, ਲਾਲੀ ਮਹਿਮਦਪੁਰ, ਸਿਮਰ ਸਿੱਧੂ, ਹਨੀ ਸਿੰਘ ਦੂਹੜਾ ਨੂੰ ਸਿਰੋਪਾ ਪਾ ਕੇ ‘ਆਪ’ ਵਿੱਚ ਸ਼ਾਮਲ ਕੀਤਾ ਉਪਰੰਤ ਕਿਹਾ ਕਿ ਇਨ੍ਹਾਂ ਨੌਜਵਾਨ ਆਗੂਆਂ ਨੇ ਕਾਂਗਰਸੀ ਆਗੂਆਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੀ ਸਥਿਤੀ ਪਹਿਲਾ ਨਾਲੋਂ ਹੋਰ ਮਜ਼ਬੂਤ ਹੋ ਗਈ ਹੈ।

Advertisement
Author Image

joginder kumar

View all posts

Advertisement
Advertisement
×