For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੂੰ ਅਲਵਿਦਾ ਆਖ ਸਕਦੈ ਸਵਰਨ ਸਲਾਰੀਆ

08:54 AM Apr 05, 2024 IST
ਭਾਜਪਾ ਨੂੰ ਅਲਵਿਦਾ ਆਖ ਸਕਦੈ ਸਵਰਨ ਸਲਾਰੀਆ
ਪਠਾਨਕੋਟ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਵਰਨ ਸਲਾਰੀਆ।
Advertisement

ਐਨਪੀ. ਧਵਨ
ਪਠਾਨਕੋਟ, 4 ਅਪਰੈਲ
ਇੱਥੋਂ ਦੇ ਦਿ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ ਨੇ ਅੱਜ ਐਲਾਨ ਕੀਤਾ ਕਿ ਉਹ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਚੋਣ ਲੜਨਗੇ ਅਤੇ ਇਸ ਬਾਰੇ ਹਫਤੇ ਵਿੱਚ ਉਹ ਪੂਰਾ ਖੁਲਾਸਾ ਕਰਨਗੇ ਕਿ ਉਹ ਕਿਹੜੀ ਪਾਰਟੀ ਦੇ ਉਮੀਦਵਾਰ ਹੋਣਗੇ। ਜਦ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਨ ਅਤੇ ਭਾਜਪਾ ਵੱਲੋਂ ਤਾਂ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਘੋਸ਼ਿਤ ਕੀਤਾ ਜਾ ਚੁੱਕਾ ਹੈ। ਫਿਰ ਕੀ ਉਹ ਭਾਜਪਾ ਨੂੰ ਅਲਵਿਦਾ ਆਖਣਗੇ ਤਾਂ ਉਨ੍ਹਾਂ ਟੇਢੇ ਢੰਗ ਨਾਲ ਦੱਸਿਆ ਕਿ ਹਫਤੇ ਵਿੱਚ ਸਭ ਦੇ ਸਾਹਮਣੇ ਆ ਜਾਵੇਗਾ ਕਿ ਉਹ ਕਿਹੜੀ ਕੌਮੀ ਪਾਰਟੀ ਤੋਂ ਚੋਣ ਲੜਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਚੋਣ ਵੀ ਲੜਨਗੇ ਤੇ ਜਿੱਤਣਗੇ ਵੀ। ਉਨ੍ਹਾਂ ਕਿਹਾ ਕਿ ਇਹ ਚੋਣ ਉਹ ਆਪਣੇ ਲਈ ਨਹੀਂ ਬਲਕਿ ਆਪਣੇ ਖੇਤਰ ਦੇ ਲੋਕਾਂ ਦੀ ਸੇਵਾ ਕਰਨ ਲਈ ਲੜਨਗੇ ਕਿਉਂਕਿ ਉਹ ਇਸ ਹਲਕੇ ਦੇ ਜੰਮਪਲ ਹਨ ਅਤੇ ਕਿਸਾਨ ਤੇ ਸੁਤੰਤਰਤਾ ਸੰਗਰਾਮੀ ਦੇ ਪੁੱਤਰ ਹਨ।
ਜ਼ਿਕਰਯੋਗ ਹੈ ਕਿ ਸਵਰਨ ਸਲਾਰੀਆ ਨੇ ਜਨ ਸੇਵਾ ਫਾਊਡੇਂਸ਼ਨ ਨਾਂ ਦੀ ਸੰਸਥਾ ਬਣਾਈ ਹੋਈ ਹੈ। ਇਸ ਦੇ ਪਿੰਡਾਂ ਵਿੱਚ ਯੂਨਿਟ ਬਣਾਏ ਹੋਏ ਹਨ। ਇਸ ਸੰਸਥਾ ਰਾਹੀਂ ਉਹ ਖੇਤਰ ਵਿੱਚੋਂ ਨਸ਼ਾ, ਬੇਰੁਜ਼ਗਾਰੀ ਨੂੰ ਖਤਮ ਕਰਨ ਅਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਨੂੰ ਲੈ ਕੇ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਦਿ ਵਾਈਟ ਮੈਡੀਕਲ ਕਾਲਜ ਵਿੱਚ ਮੁਫ਼ਤ ਇਲਾਜ ਲਈ ਵਿਸ਼ੇਸ਼ ਰੂਪ ਤੋਂ ਮੈਡੀਕਲ ਕਾਰਡ ਬਣਾਏ ਜਾ ਰਹੇ ਹਨ। ਇਸ ਵਿੱਚ ਇੱਕ ਕਾਰਡ ’ਤੇ ਪੂਰੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਹ ਕਾਰਡ ਵੰਡਣ ਦੀ ਸ਼ੁਰੂਆਤ ਉਹ 6 ਅਪਰੈਲ ਨੂੰ ਪਰਮਾਨੰਦ ਵਿੱਚ ਕਰਨਗੇ, ਜਿੱਥੇ ਉਹ ਜਨ ਸੇਵਾ ਫਾਊਂਡੇਸ਼ਨ ਦੇ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਕਾਰਡ ਵੰਡਣਗੇ।

Advertisement

Advertisement
Author Image

Advertisement
Advertisement
×