ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵਰਾਜ ਟਰੈਕਟਰ ਨੇ ਮਨਾਈ 50ਵੀਂ ਵਰ੍ਹੇਗੰਢ

07:32 AM Apr 17, 2024 IST
ਰਾਜਪੁਰਾ ਵਿਚ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਰਵਿੰਦਰ ਸ਼ਰਮਾ ਅਤੇ ਹੋਰ। -ਫੋਟੋ: ਮਿੱਠਾ

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 16 ਅਪਰੈਲ
ਸਥਾਨਕ ਬਹਾਵਲਪੁਰੀ ਭਵਨ ਵਿੱਚ ਸਵਰਾਜ ਏਜੰਸੀ ਰਾਜਪੁਰਾ ਦੇ ਡੀਲਰ ਮਹਿੰਦਰ ਕੋਹਲੀ ਵੱਲੋਂ ਸਵਰਾਜ ਏਜੰਸੀ ਦੀ 50ਵੀਂ ਵਰ੍ਹੇਗੰਢ ਮਨਾਈ ਗਈ। ਇਸ ਦੌਰਾਨ ਕੀਤੇ ਸਮਾਗਮ ਵਿਚ ਪੰਜਾਬ ਤੋਂ 60 ਡੀਲਰਾਂ ਨੇ ਭਾਗ ਲਿਆ। ਸਟੇਟ ਹੈੱਡ ਰਵਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੋਤੀ ਪ੍ਰਚੰਡ ਕਰ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਦੌਰਾਨ ਪਹੁੰਚੇ ਹੋਏ ਕਿਸਾਨਾਂ ਨੇ ਸਵਰਾਜ ਨਾਲ ਆਪਣੇ ਤਜਰਬੇ ਸਾਂਝੇ ਕੀਤੇ।ਸ੍ਰੀ ਸ਼ਰਮਾ ਨੇ ਦੱਸਿਆ ਕਿ ਸਵਰਾਜ ਕੰਪਨੀ ਨੇ ਸਮੇਂ ਅਨੁਸਾਰ ਅਤੇ ਕਿਸਾਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਇਸ ਦੇ ਮਾਡਲਾਂ ਵਿੱਚ ਸਮੇਂ-ਸਮੇਂ ਅਨੁਸਾਰ ਬਦਲਾਅ ਅਤੇ ਸੁਧਾਰ ਕੀਤਾ ਹੈ ਇਹੀ ਕਾਰਨ ਹੈ ਕਿ ਸਵਰਾਜ ਟਰੈਕਟਰ ਭਾਰਤ ਵਿਚ ਦੂਜੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਕੰਪਨੀ 17 ਐਚਟੀ ਤੋਂ 65 ਐਚਟੀ ਤੱਕ 100 ਅਲੱਗ ਅਲੱਗ ਮਾਡਲ ਲਾਂਚ ਕਰ ਚੁੱਕੀ ਹੈ। ਸਵਰਾਜ ਦੇ ਪੰਜਾਬ ਵਿਚ 60 ਡੀਲਰ ਅਤੇ ਭਾਰਤ ਵਿਚ 1100 ਡੀਲਰ ਹਨ। ਸਾਲ 2024 ਵਿਚ ਕੰਪਨੀ ਦਾ 2 ਲੱਖ ਟਰੈਕਟਰ ਸੇਲ ਕਰਨ ਦਾ ਟੀਚਾ ਮਿਥਿਆ ਗਿਆ ਹੈ। 50 ਸਾਲਾਂ ਵਿਚ 22 ਲੱਖ ਟਰੈਕਟਰ ਦੀ ਵਿੱਕਰੀ ਹੋ ਚੁੱਕੀ ਹੈ। ਇਸ ਮੌਕੇ ਮਹਿੰਦਰ ਕੋਹਲੀ ਨੇ ਕਿਹਾ ਕਿ ਉਹ ਸਵਰਾਜ ਦਾ ਸਭ ਤੋਂ ਪੁਰਾਣਾ ਡੀਲਰ ਹੈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਖਜਿੰਦਰ ਸੁਖੀ ਨੇ ਨਿਭਾਈ।

Advertisement

Advertisement
Advertisement