ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਵੱਛ ਭਾਰਤ: ਵਿਸ਼ੇਸ਼ ਟੀਮ ਵੱਲੋਂ ਭੁੱਚੋ ਮੰਡੀ ਦਾ ਦੌਰਾ

06:52 AM Jul 05, 2024 IST

ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਜੁਲਾਈ
ਮੁੱਖ ਦਫ਼ਤਰ ਚੰਡੀਗੜ੍ਹ ਤੋਂ ਸਵੱਛ ਭਾਰਤ ਦੀ ਟੀਮ ’ਚ ਸ਼ਾਮਲ ਐਕਸੀਅਨ ਨੀਲਮ ਮੈਹਮੀ ਅਤੇ ਜੇਈ ਗੁਰਨੀਲਮ ਕੁਮਾਰ ਨੇ ਅੱਜ ਭੁੱਚੋ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਵੱਖ-ਵੱਖ ਵਾਰਡਾਂ ਦੇ ਘਰਾਂ ਵਿੱਚ ਜਾ ਕੇ ਗਿੱਲੇ ਅਤੇ ਸੁਕੇ ਕੂੜੇ ਨੂੰ ਅਲੱਗ ਰੱਖਣ ਸਬੰਧੀ ਜਾਂਚ ਕੀਤੀ ਅਤੇ ਡੰਪ ਸਾਈਟ ਦਾ ਦੌਰਾ ਕਰਕੇ ਕੂੜੇ ਦੇ ਵਜ਼ਨ ਸਬੰਧੀ ਜਾਂਚ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਰੱਖਣ ਦੇ ਸਿਸਟਮ ਨੂੰ ਹੋਰ ਸੁਚਾਰੂ ਬਣਾਉਣ। ਉਨ੍ਹਾਂ ਵਾਰਡ ਨੰਬਰ ਦੋ ਵਿੱਚ ਗਿੱਲੇ ਕੂੜੇ ਦੀ ਕੰਪੋਸਟ ਬਣਾਉਣ ਅਤੇ ਵੇਸਟ ਪਲਾਸਟਿਕ ਵਰਤਨ ਵਾਲੇ ਪਰਿਵਾਰਾਂ ਨੂੰ ਮਿਲੇ। ਉਨ੍ਹਾਂ ਗਰੀਨਰ ਸੁਸਾਇਟੀ ਵੱਲੋਂ ਗਲੀ ਵਿੱਚ ਟਰੀ ਗਾਰਡਾਂ ਸਮੇਤ ਸੁਚੱਜੇ ਢੰਗ ਨਾਲ ਲਗਾਏ ਗਏ ਪੌਦਿਆਂ ਦੀ ਕੀਤੀ ਜਾ ਰਹੀ ਸਾਂਭ ਸੰਭਾਲ ਦੀ ਸ਼ਲਾਘਾ ਕੀਤੀ । ਉਨ੍ਹਾਂ ਸੁਸਾਇਟੀ ਦੇ ਸੰਸਥਾਪਕ ਪਵਨ ਗੋਇਲ ਅਤੇ ਵਰਕਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ, ਸੈਨੇਟਰੀ ਅਫਸਰ ਸ਼ਤੀਸ ਚੰਦਰ, ਮੋਟੀਵੇਟਰ ਪਰਮਜੀਤ ਕੌਰ ਅਤੇ ਪੀਐੱਫ ਗੁਰਦੀਪ ਕੌਰ ਆਦਿ ਹਾਜ਼ਰ ਸਨ।

Advertisement

Advertisement