ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਸਵੀਜੇਸੀਡੀਏਵੀ ਸਕੂਲ ਦੂਜੀ ਵਾਰ ਚੈਂਪੀਅਨ ਬਣਿਆ

10:18 AM Oct 24, 2024 IST
ਜੇਤੂਆਂ ਨੂੰ ਟਰਾਫੀ ਭੇਟ ਕਰਦੇ ਹੋਏ ਪ੍ਰਬੰਧਕ। -ਫੋਟੋ: ਸੰਦਲ

ਦਸੂਹਾ: ਇੱਥੇ ਡੀਏਵੀ ਕਾਲਜ ਜਲੰਧਰ ਵੱਲੋਂ ਕਰਵਾਏ ਹੁਨਰ ਖੋਜ ਮੁਕਾਬਲਿਆਂ ਵਿੱਚ ਸੁਸ਼ੀਲਾਵਤੀ ਜਗਦੀਸ਼ ਚੰਦਰ ਡੀਏਵੀ (ਐਸਵੀਜੇਸੀਡੀਏਵੀ) ਪਬਲਿਕ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਦੂਜੀ ਵਾਰ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਹੈ। ਪ੍ਰਿੰਸੀਪਲ ਰਸ਼ਮੀ ਮੈਂਗੀ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਕਰੀਬ 900 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਮੋਹਰੀ ਪੁਜ਼ੀਸ਼ਨਾਂ ਹਾਸਲ ਕਰ ਕੇ ਲਗਾਤਾਰ ਦੂਜੀ ਵਾਰ ਓਵਰਆਲ ਟਰਾਫੀ ਜਿੱਤੀ ਹੈ। ਪ੍ਰਿੰਸੀਪਲ ਨੇ ਜੇਤੂਆਂ ਤੇ ਸਟਾਫ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਵੀ ਮੱਲਾਂ ਮਾਰ ਰਹੇ ਹਨ। -ਪੱਤਰ ਪ੍ਰੇਰਕ

Advertisement

Advertisement