ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਤਲਾਬ ਵਿੱਚ ਪੰਜ ਵਿਅਕਤੀਆਂ ਦੇ ਡੁੱਬਣ ਦਾ ਸ਼ੱਕ
04:57 PM Jun 30, 2024 IST
ਪੁਣੇ, 30 ਜੂਨ
ਪੁਣੇ ਦੇ ਲੋਨਾਵਾਲਾ ਇਲਾਕੇ ਵਿੱਚ ਭੂਸ਼ੀ ਡੈਮ ਨੇੜੇ ਇਕ ਤਲਾਬ ਵਿੱਚ ਐਤਵਾਰ ਨੂੰ ਇਕ ਔਰਤ ਸਣੇ ਪੰਜ ਵਿਅਕਤੀਆਂ ਦੇ ਡੁੱਬਣ ਦਾ ਸ਼ੱਕ ਹੈ। ਲੋਨਾਵਾਲਾ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ, ਇਹ ਘਟਨਾ ਬਾਅਦ ਦੁਪਹਿਰ ਕਰੀਬ 3 ਵਜੇ ਵਾਪਰੀ, ਜਦੋਂ ਪੰਜ ਲੋਕ ਪਿਕਨਿਕ ਮਨਾਉਣ ਆਏ ਸਨ। ਉਹ ਝਰਨੇ ਕੋਲ ਫਿਸਲ ਗਏ ਅਤੇ ਤਲਾਬ ਵਿੱਚ ਜਾ ਡਿੱਗੇ।’’ ਉਨ੍ਹਾਂ ਦੱਸਿਆ, ‘‘ਘਟਨਾ ਸਥਾਨ ’ਤੇ ਤਲਾਸ਼ੀ ਤੇ ਬਚਾਅ ਦਲ ਤਾਇਨਾਤ ਹੈ। ਵਿਸਥਾਰ ’ਚ ਜਾਣਕਾਰੀ ਦੀ ਉਡੀਕ ਹੈ।’’ -ਪੀਟੀਆਈ
Advertisement
Advertisement
Related News
Advertisement