For the best experience, open
https://m.punjabitribuneonline.com
on your mobile browser.
Advertisement

ਜਥੇਦਾਰ ਦੀ ਨਿਯੁਕਤੀ ਪਿੱਛੇ ਸਾਜ਼ਿਸ਼ ਦਾ ਖ਼ਦਸ਼ਾ: ਢੀਂਡਸਾ

10:29 PM Jun 29, 2023 IST
ਜਥੇਦਾਰ ਦੀ ਨਿਯੁਕਤੀ ਪਿੱਛੇ ਸਾਜ਼ਿਸ਼ ਦਾ ਖ਼ਦਸ਼ਾ  ਢੀਂਡਸਾ
Advertisement

ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਨਿਯੁਕਤੀ ਦਾ ਜਿੱਥੇ ਸਵਾਗਤ ਕੀਤਾ ਹੈ, ਉਥੇ ਹੀ ਇਸ ਨਿਯੁਕਤੀ ਪਿੱਛੇ ਸਾਜ਼ਿਸ਼ ਦਾ ਖ਼ਦਸ਼ਾ ਵੀ ਪ੍ਰਗਟ ਕੀਤਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਪੂਰੀ ਦ੍ਰਿੜਤਾ ਨਾਲ ਕੌਮ ਨੂੰ ਸੇਧ ਦੇਣ ਦਾ ਕੰਮ ਕਰਨਗੇ ਪਰ ਇਸ ਵੇਲੇ ਪੰਜਾਬ ਆਰਥਿਕ, ਧਾਰਮਿਕ ਅਤੇ ਸਿਆਸਤ ਪੱਖੋਂ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੂਜੇ ਪਾਸੇ ਸੁਖਬੀਰ ਬਾਦਲ ਬੇਅਦਬੀ ਤੇ ਹੋਰ ਮਾਮਲਿਆਂ ‘ਤੇ ਗਿਆਨੀ ਹਰਪ੍ਰੀਤ ਸਿੰਘ ‘ਤੇ ਸਿੱਧੇ-ਅਸਿੱਧੇ ਢੰਗ ਨਾਲ ਦਬਾਅ ਪਾ ਕੇ ਪੰਥ ਵਿੱਚ ਆਪਣੀ ਸਾਖ ਬਹਾਲ ਕਰਨ ਦਾ ਹਰ ਯਤਨ ਕਰਦੇ ਆ ਰਹੇ ਸਨ। ਹੁਣ ਵੀ ਸੰਗਤਾਂ ਅੰਦਰ ਸ਼ੰਕੇ ਪਾਏ ਜਾ ਰਹੇ ਹਨ ਕਿ ਗਿਆਨੀ ਰਘਬੀਰ ਸਿੰਘ ਨੂੰ ਨਵਾਂ ਜਥੇਦਾਰ ਨਿਯੁਕਤ ਕਰਨਾ ਤੇ ਵਿਧੀ ਵਿਧਾਨ ਨੂੰ ਛਿੱਕੇ ਟੰਗਣਾ ਸੁਖਬੀਰ ਬਾਦਲ ਦੀ ਚਾਲ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×