ਰੂਸੀ ਜਨਰਲ ਦੀ ਹੱਤਿਆ ਮਾਮਲੇ ’ਚ ਮਸ਼ਕੂਕ ਕਾਬੂ
06:07 AM Dec 19, 2024 IST
ਮਾਸਕੋ, 18 ਦਸੰਬਰ
ਰੂਸ ਦੀ ਖੁਫੀਆ ਏਜੰਸੀ ਨੇ ਅੱਜ ਕਿਹਾ ਕਿ ਉਸ ਨੇ ਮਾਸਕੋ ’ਚ ਇੱਕ ਸੀਨੀਅਰ ਜਨਰਲ ਦੀ ਹੱਤਿਆ ਦੇ ਮਾਮਲੇ ’ਚ ਇੱਕ ਮਸ਼ਕੂਕ ਨੂੰ ਹਿਰਾਸਤ ’ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਕੂਕ ਉਜ਼ਬੇਕਿਸਤਾਨ ਦਾ ਨਾਗਰਿਕ ਹੈ ਜਿਸ ਨੂੰ ਯੂਕਰੇਨ ਦੀ ਖੁਫੀਆ ਸੇਵਾ ਨੇ ਭਰਤੀ ਕੀਤਾ ਸੀ। ਰੂਸ ਦੀ ‘ਸੰਘੀ ਸੁਰੱਖਿਆ ਸੇਵਾ’ ਨੇ ਮਸ਼ਕੂਕ ਦਾ ਨਾਂ ਜਨਤਕ ਨਹੀਂ ਕੀਤਾ ਪਰ ਦੱਸਿਆ ਕਿ ਉਸ ਦਾ ਜਨਮ 1995 ’ਚ ਹੋਇਆ ਸੀ। ਖੁਫੀਆ ਏਜੰਸੀ ਦੇ ਬਿਆਨ ਅਨੁਸਾਰ ਉਸ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਯੂਕਰੇਨ ਦੀ ਵਿਸ਼ੇਸ਼ ਸੇਵਾ ਨੇ ਉਸ ਨੂੰ ਭਰਤੀ ਕੀਤਾ ਸੀ। ਜ਼ਿਕਰਯੋਗ ਹੈ ਕਿ ਮਾਸਕੋ ’ਚ ਬੀਤੇ ਦਿਨ ਬੰਬ ਧਮਾਕੇ ’ਚ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਮੌਤ ਹੋ ਗਈ ਸੀ। ਬੰਬ ਉਨ੍ਹਾਂ ਦੇ ਅਪਾਰਟਮੈਂਟ ਦੀ ਇਮਾਰਤ ਦੇ ਬਾਹਰ ਇੱਕ ਸਕੂਟਰ ’ਚ ਲਾਇਆ ਗਿਆ ਸੀ। -ਪੀਟੀਆਈ
Advertisement
Advertisement