ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਸ਼ੀਲ ਬਾਂਸਲ ਫਾਰਮੇਸੀ ਕੌਂਸਲ ਦੀ ਚੋਣ ਜਿੱਤੇ

10:00 AM Nov 07, 2024 IST

ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ,­ 6 ਅਕਤੂਬਰ
ਪੰਜਾਬ ਸਟੇਟ ਫਾਰਮੇਸੀ ਕੌਂਸਲ ਦੀਆਂ ਚੋਣਾਂ ਵਿੱਚ ਮਹਿਲ ਕਲਾਂ ਦੇ ਸੁਸ਼ੀਲ ਕੁਮਾਰ ਬਾਂਸਲ ਜਿੱਤ ਕੇ ਮੁੜ ਮੈਂਬਰ ਬਣੇ ਹਨ। ਜਾਣਕਾਰੀ ਮੁਤਾਬਕ ਫਾਰਮੇਸੀ ਕੌਂਸਲ ਦੀ ਚੋਣ ਲਈ ਸੁਸ਼ੀਲ ਬਾਂਸਲ ਨੇ ਸਭ ਤੋਂ ਵੱਧ 8601 ਵੋਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਪੈਨਲ ਦੇ ਪੰਜ ਹੋਰ ਮੈਂਬਰ- ਸੰਜੀਵ ਕੁਮਾਰ, ਸੁਰਿੰਦਰ ਸ਼ਰਮਾ, ਰਵੀ ਸ਼ੰਕਰ ਨੰਦਾ, ਤਜਿੰਦਰਪਾਲ ਸਿੰਘ ਅਤੇ ਗੁਰਜੀਤ ਠਾਕੁਰ ਨੇ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਫਾਰਮੇਸੀ ਕੌਂਸਲ ਲਈ 15 ਮੈਂਬਰੀ ਕਮੇਟੀ ਕੰਮ ਕਰਦੀ ਹੈ, ਜਿਸ ਵਿੱਚ 6 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜਦਕਿ ਬਾਕੀਆਂ ਨੂੰ ਸਰਕਾਰ ਨਿਯੁਕਤ ਕਰਦੀ ਹੈ ਅਤੇ ਇਨ੍ਹਾਂ 15 ਮੈਂਬਰਾਂ ਵਿੱਚੋਂ ਅੱਗੇ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ। ਸੁਸ਼ੀਲ ਬਾਂਸਲ ਪਿਛਲੇ ਪੰਜ ਸਾਲਾਂ ਤੋਂ ਕੌਂਸਲ ਦੇ ਚੇਅਰਮੈਨ ਚੱਲੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸੁਸ਼ੀਲ ਬਾਂਸਲ ਮਹਿਲ ਕਲਾਂ ਦੇ ਜੰਮਪਲ ਹਨ­, ਜਿਨ੍ਹਾਂ ਵੱਲੋਂ ਮਹਿਲ ਕਲਾਂ ਦੇ ਨਿਰੋਲ ਪੇਂਡੂ ਖੇਤਰ ਵਿੱਚ ਮਾਲਵਾ ਨਰਸਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਸ ਕਾਲਜ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੜਕੀਆਂ ਨੇ ਨਰਸਿੰਗ ਦੀ ਵਿਦਿਆ ਪ੍ਰਾਪਤ ਕਰ ਕੇ ਵਿਦੇਸ਼ ਅਤੇ ਪੰਜਾਬ ’ਚ ਆਪਣਾ ਭਵਿੱਖ ਬਣਾਇਆ ਹੈ।

Advertisement

Advertisement