ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਸ਼ਾਂਤ ਦੇ ਪਿਤਾ ਵੱਲੋਂ ਰੀਆ ਸਣੇ ਛੇ ਖ਼ਿਲਾਫ਼ ਐੱਫਆਈਆਰ

07:12 AM Jul 29, 2020 IST

ਪਟਨਾ: ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ’ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦ ਅਭਨਿੇਤਾ ਦੇ ਪਿਤਾ ਕੇ.ਕੇ. ਸਿੰਘ ਨੇ ਅਦਾਕਾਰਾ ਰੀਆ ਚਕਰਵਰਤੀ ਸਣੇ ਛੇ ਜਣਿਆਂ ’ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਾ ਕੇ ਇੱਥੇ ਐੱਫਆਈਆਰ ਦਰਜ ਕਰਵਾ ਦਿੱਤੀ। ਦੱਸਣਯੋਗ ਹੈ ਕਿ ਚਕਰਵਰਤੀ ਨੇ ਖ਼ੁਦ ਨੂੰ ਮਰਹੂਮ ਅਦਾਕਾਰ ਦੀ ਮਹਿਲਾ ਮਿੱਤਰ ਦੱਸ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਸੀ। ਪਟਨਾ ਦੇ ਰਾਜੀਵ ਨਗਰ ਪੁਲੀਸ ਥਾਣੇ ਦੇ ਇੰਚਾਰਜ ਯੋਗੇਂਦਰ ਰਵਿਦਾਸ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਚਾਰ ਮੈਂਬਰੀ ਪੁਲੀਸ ਟੀਮ ਐਫਆਈਆਰ ਵਿਚਲੇ ਦਾਅਵਿਆਂ ਦੀ ਜਾਂਚ ਲਈ ਮੁੰਬਈ ਰਵਾਨਾ ਹੋ ਗਈ ਹੈ। ਸੁਸ਼ਾਂਤ ਦੇ ਪਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰੀਆ ਨੇ ਅਦਾਕਾਰ ਤੋਂ ਪੈਸੇ ਲਏ ਸਨ ਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਇਆ।
-ਆਈਏਐਨਐੱਸ

Advertisement

Advertisement
Advertisement
Tags :
ਐੱਫਆਈਆਰਸੁਸ਼ਾਂਤਖ਼ਿਲਾਫ਼ਪਿਤਾਵੱਲੋਂ