ਸੁਸ਼ਾਂਤ ਰਾਜਪੂਤ ਮਾਮਲਾ: ਧਰਮਾ ਪ੍ਰੋਡਕਸ਼ਨ ਦੇ ਸੀਈਓ ਨੇ ਬਿਆਨ ਦਰਜ ਕਰਵਾਏ
03:23 PM Jul 28, 2020 IST
ਮੁੰਬਈ, 28 ਜੁਲਾਈ
Advertisement
ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵ ਮਹਿਤਾ ਮੰਗਲਵਾਰ ਨੂੰ ਇਥੇ ਅੰਬੋਲੀ ਥਾਣੇ ਵਿੱਚ ਮਰਹੂਮ ਅਭਨਿੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਬੰਧ ਵਿੱਚ ਆਪਣਾ ਬਿਆਨ ਦਰਜ ਕਰਨ ਲਈ ਪੁੱਜਿਆ। ਰਾਜਪੂਤ ਨੇ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਨਾਲ ਸਾਲ 2019 ਦੀ ਫਿਲਮ “ਡਰਾਈਵ” ਵਿੱਚ ਕੰਮ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮਹਿਤਾ ਦੁਪਹਿਰੇ ਥਾਣੇ ਪਹੁੰਚਿਆ। ਮੁੰਬਈ ਪੁਲੀਸ ਨੇ ਸੋਮਵਾਰ ਨੂੰ ਰਾਜਪੂਤ ਦੀ ਮੌਤ ਦੇ ਸਬੰਧ ਵਿੱਚ ਫਿਲਮ ਨਿਰਮਾਤਾ ਮਹੇਸ਼ ਭੱਟ ਦਾ ਬਿਆਨ ਦਰਜ ਕੀਤਾ ਸੀ। ਹੁਣ ਤਕ 40 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
Advertisement
Advertisement