ਸਿਹਤ ਵਿਭਾਗ ਵੱਲੋਂ 1275 ਘਰਾਂ ਦਾ ਸਰਵੇਖਣ
08:55 AM Nov 25, 2024 IST
ਸ਼ਾਹਕੋਟ: ਸਿਹਤ ਕਾਮਿਆਂ ਨੇ ਏਪੀਐੱਸ ਕਾਲਜ ਆਫ਼ ਨਰਸਿੰਗ ਮਲਸੀਆਂ ਦੀਆਂ ਵਿਦਿਆਰਥਣਾਂ ਦੇ ਸਹਿਯੋਗ 1275 ਘਰਾਂ ਦਾ ਸਰਵੇਖਣ ਕਰਦਿਆਂ ਕਈ ਥਾਵਾਂ ’ਤੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ। ਐੱਸਐੱਮਓ ਡਾ. ਦੀਪਕ ਚੰਦਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਡੇਂਗੂ ਲਾਰਵੇ ਦੀ ਖੋਜ ਕੀਤੀ ਅਤੇ ਮਿਲੇ ਲਾਰਵੇ ਨੂੰ ਨਸ਼ਟ ਕੀਤਾ। ਉਨ੍ਹਾਂ ਦੱਸਿਆ ਕਿ ਫਰਿੱਜ ਦੇ ਪਿੱਛੇ ਅਤੇ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਕਟੋਰਿਆਂ ਵਿੱਚੋਂ ਡੇਂਗੂ ਦੇ ਲਾਰਵੇ ਮਿਲੇ ਹਨ। ਉਨ੍ਹਾਂ ਕਿਹਾ ਕਿ ਤੇਜ਼ ਬੁਖ਼ਾਰ ਅਤੇ ਸਰੀਰ ਤੇ ਜੋੜਾਂ ਵਿੱਚ ਦਰਦ ਡੇਂਗੂ ਦੇ ਲੱਛਣ ਹਨ। ਅਜਿਹੇ ਲੱਛਣ ਹੋਣ ’ਤੇ ਮਰੀਜ਼ ਨੂੰ ਤੁਰੰਤ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। -ਪੱਤਰ ਪ੍ਰੇਰਕ
Advertisement
Advertisement