ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛਿੱਤ ਕਬੱਡੀ ਕੱਪ ਸੁਰਸਿੰਘ ਦੀ ਟੀਮ ਨੇ ਜਿੱਤਿਆ

08:14 PM Jun 29, 2023 IST

ਪੱਤਰ ਪ੍ਰੇਰਕ

Advertisement

ਜੈਂਤੀਪੁਰ, 26 ਜੂਨ

ਪਿੰਡ ਛਿੱਤ ਵਿਖੇ ਬਾਬਾ ਗੁਲਾਬ ਸ਼ਾਹ ਦੇ ਜੋੜ ਮੇਲੇ ‘ਤੇ 10ਵਾਂ ਛਿੱਤ ਕਬੱਡੀ ਕੱਪ ਮੁੱਖ ਪ੍ਰਬੰਧਕ ਪਿਆਰਾ ਸਿੰਘ, ਰਣਜੀਤ ਸਿੰਘ ਪਿੰਟਾ, ਸਰਪੰਚ ਅਵਤਾਰ ਸਿੰਘ ਗਿੱਲ ਅਤੇ ਘੁੱਗੀ ਭਲਵਾਨ ਦੀ ਅਗਵਾਈ ਹੇਠ ਪਰਵਾਸੀ ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੀਆਂ ਪ੍ਰਸਿੱਧ ਕਬੱਡੀ ਕਲੱਬ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਕਬੱਡੀ ਕਲੱਬ ਫਰੰਦੀਪੁਰ ਅਤੇ ਕਬੱਡੀ ਕਲੱਬ ਸੁਰਸਿੰਘ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ 30 ਅੰਕਾਂ ਦੇ ਮੁਕਾਬਲੇ 34 ਅੰਕ ਲੈ ਕੇ ਸੁਰਸਿੰਘ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ਵਿੱਚ ਮਾਝਾ ਕਬੱਡੀ ਕਲੱਬ ਨੂੰ ਹਰਾ ਕੇ ਮਾਲਵਾ ਟੀਮ ਜੇਤੂ ਰਹੀ ਅਤੇ ਨੰਨੇ ਮੁੰਨੇ ਬੱਚਿਆਂ ਦੇ ਮੈਚ ਵਿੱਚ ਪਿੰਡ ਢਡਿਆਲਾ ਨੱਤ ਦੀ ਟੀਮ ਨੂੰ ਹਰਾ ਕੇ ਪਿੰਡ ਛਿੱਤ ਦੀ ਟੀਮ ਜੇਤੂ ਰਹੀ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਪੀ ਫਰੰਦੀਪੁਰ, ਤਾਬਾ ਸੁਰਸਿੰਘ, ਗੱਗੀ ਖੀਰਾਂਵਾਲੀ ਅਤੇ ਪੰਡਿਤ ਦੁਬਲੀ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਅਤੇ ਹਜ਼ਾਰਾਂ ਰੁਪਏ ਦੇ ਨਗਦ ਇਨਾਮ ਤੇ ਦਰਸ਼ਕਾਂ ਦੀ ਖ਼ੂਬ ਵਾਹ ਵਾਹ ਖੱਟੀ।

Advertisement

ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਉੱਘੇ ਕਬੱਡੀ ਖੇਡ ਪ੍ਰਮੋਟਰ ਬਾਬਾ ਇਕਬਾਲ ਸਿੰਘ ਬੱਲ, ਸਾਬਕਾ ਸਰਪੰਚ ਹਰਜੀਤ ਸਿੰਘ ਪੱਪੂ, ਬਚਿੱਤਰ ਸਿੰਘ ਮੈਂਬਰ, ਵਰਿੰਦਰ ਸਿੰਘ ਬੱਲ, ਬਾਬਾ ਲੱਖਾ ਸਿੰਘ, ਅਤੇ ਤਰਸੇਮ ਸਿੰਘ ਮਾਲਵਾ ਟੀਵੀ ਵਾਲਿਆਂ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਆਈਆਂ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ।

Advertisement
Tags :
ਸੁਰਸਿੰਘਕਬੱਡੀਛਿੱਤਜਿੱਤਿਆ
Advertisement