ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿੱਚ ਘਿਰਾਓ

09:40 AM May 25, 2024 IST
ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਰਾ ਪਲੇਠਾ ਦੀ ਗੱਡੀ ਦਾ ਘਿਰਾਓ ਕਰਦੇ ਹੋਏ ਲੋਕ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਮਈ
ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿੱਚ ਪੁੱਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਰਾ ਪਠੇਲਾ ਦਾ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਲੋਕਾਂ ਵੱਲੋਂ ਬੀਤੀ ਦੇਰ ਸ਼ਾਮ ਘਿਰਾਓ ਕੀਤਾ ਗਿਆ। ਬਾਅਦ ਵਿੱਚ ਗੋਰਾ ਪਠੇਲਾ ਨੇ ਲੋਕਾਂ ਨਾਲ ਪਿੰਡ ਵਿੱਚ ਮੁੜ ਨਾ ਆਉਣ ਦਾ ਵਾਅਦਾ ਕੀਤਾ ਜਿਸ ’ਤੇ ਘਿਰਾਓ ਖ਼ਤਮ ਕੀਤਾ ਗਿਆ। ਮੁਜ਼ਾਹਰਾ ਮੰਗਾ ਸਿੰਘ ਆਜ਼ਾਦ, ਜਸਪਾਲ ਸਿੰਘ, ਕੰਵਰਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਪਿੰਡਾਂ ਵਿੱਚ ਭਾਜਪਾ ਖ਼ਿਲਾਫ਼ ਰੋਸ ਹੈ ਅਤੇ ਜਥੇਬੰਦੀਆਂ ਵੱਲੋਂ ਲਗਾਤਾਰ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿੱਚ ਰੈਲੀ ਕਰਕੇ ਭਾਜਪਾ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਗੋਰਾ ਪਠੇਲਾ ਦੇ ਪਿੰਡ ਆਉਣ ਦਾ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕ ਬਰੀਵਾਲਾ ਰੋਡ ’ਤੇ ਇੱਕਠੇ ਹੋ ਗਏ ਅਤੇ ਭਾਜਪਾ ਦੇ ਆਗੂਆਂ ਦੀ ਗੱਡੀ ਦਾ ਘਿਰਾਓ ਕਰ ਲਿਆ। ਬਾਅਦ ਵਿੱਚ ਦੁਬਾਰਾ ਪਿੰਡ ਵਿੱਚ ਭਾਜਪਾ ਦਾ ਪ੍ਰਚਾਰ ਨਾ ਕਰਨ ਆਉਣ ਦੀ ਸ਼ਰਤ ਦੇ ਘਿਰਾਓ ਸਮਾਪਤ ਕੀਤਾ ਗਿਆ। ਇਸ ਮੌਕੇ ਰਾਜਪ੍ਰੀਤ ਸਿੰਘ, ਪ੍ਰਦੀਪ ਕੌਰ, ਮਮਤਾ, ਜਗਜੀਤ ਨਾਬਰ, ਦੀਪੂ, ਸੁਖਦੀਪ ਸੀਪਾ, ਸ਼ਸ਼ੀ ਸ਼ਿੰਦਰਪਾਲ ਸਿੰਘ, ਬੇਅੰਤ ਕੌਰ, ਅਜੇਪਾਲ ਸਿੰਘ, ਕਾਲਾ ਸਿੰਘ, ਵਿੱਕੀ ਸਿੰਘ, ਜਗਦੀਸ਼ ਸਿੰਘ, ਮਨਪ੍ਰੀਤ ਸਿੰਘ, ਰਵੀ ਸਿੰਘ ਵੀ ਮੌਜੂਦ ਸਨ।
ਸ੍ਰੀ ਗੋਰਾ ਪਠੇਲਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਚੋਣ ਪ੍ਰਚਾਰ ਕਰ ਰਹੇ ਹਨ ਪਰ ਕੁਝ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿੱਚ ਵੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।

Advertisement

ਚਾਰ ਦਰਜਨ ਪਰਿਵਾਰ ਭਾਜਪਾ ਵਿਚ ਸ਼ਾਮਲ

ਪਿੰਡ ਚੱਕ ਬਾਜਾ ਮਰਾੜ੍ਹ, ਬਾਜਾ ਮਰਾੜ੍ਹ, ਤਖਤ ਮਲਾਣਾ, ਬਰੀਵਾਲਾ ਅਤੇ ਮੁਕਤਸਰ ਦੇ ਕਰੀਬ ਚਾਰ ਦਰਜਨ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ ਹਨ| ਮੁਕਤਸਰ ਵਿਧਾਨ ਸਭਾ ਦੇ ਇੰਚਾਰਜ ਪੁਸ਼ਪਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਉਹ ਲਗਾਤਾਰ ਪਿੰਡਾਂ ’ਚ ਭਾਜਪਾ ਦੀਆਂ ਨੀਤੀਆਂ ਲੈ ਕੇ ਜਾਂਦੇ ਹਨ ਅਤੇ ਲੋਕਾਂ ਨੂੰ ਇਸ ਬਾਰੇ ਦੱਸਦੇ ਹਨ।

Advertisement
Advertisement
Advertisement