ਸਬਜ਼ੀ ਵਿਕਰੇਤਾ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਵੱਲੋਂ ਆਤਮ ਸਮਰਪਣ
10:14 PM Dec 19, 2023 IST
Advertisement
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 19 ਦਸੰਬਰ
ਕੁਝ ਦਿਨ ਪਹਿਲਾਂ ਇਥੋਂ ਦੇ ਸਬਜ਼ੀ ਵਿਕਰੇਤਾ ਲਛਮਣ ਦਾਸ ਦੇ ਕਤਲ ਮਾਮਲੇ ਦੇ ਸਬੰਧ ਵਿੱਚ ਮੁੱਖ ਮੁਲਜ਼ਮ ਰੁਮਿਤ ਯਾਦਵ ਨੇ ਪੁਲੀਸ ਦੇ ਦਬਾਅ ਕਾਰਨ ਆਤਮ ਸਮਰਪਣ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁੱਚਾ ਸਿੰਘ ਅਤੇ ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਬੀਤੇ ਦਿਨੀ ਇੱਥੇ ਨਿੱਜੀ ਰੰਜਿਸ਼ ਦੇ ਚਲਦਿਆਂ ਸਬਜ਼ੀ ਵਕਰੇਤਾ ਲਛਮਣ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੇ ਸਬੰਧ ਵਿੱਚ ਛੇ ਲੋਕਾਂ ਉੱਪਰ ਪਰਚਾ ਦਰਜ ਕੀਤਾ ਗਿਆ ਸੀ। ਜਿਸ ਵਿੱਚੋਂ ਇਸ ਮਾਮਲੇ ਵਿੱਚ ਰੇਕੀ ਕਰਨ ਵਾਲੇ ਮੁਲਜ਼ਮ ਚੰਦਨ ਨੂੰ ਪੁਲੀਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਤੇ ਪੁਲੀਸ ਨੇ ਮੁੱਖ ਮੁਲਜਮ ਉੱਪਰ ਦਬਾਅ ਬਣਾਇਆ ਕਿ ਉਸ ਨੇ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਇਸ ਮਾਮਲੇ ਵਿੱਚ ਇਸ ਕੋਲੋਂ ਪੁੱਛ ਗਿੱਛ ਕਰਦਿਆਂ ਹੋਇਆ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
Advertisement
Advertisement
Advertisement