ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਕਮਾ ਵਿੱਚ ਪੰਜ ਨਕਸਲੀਆਂ ਵੱਲੋਂ ਆਤਮ-ਸਮਰਪਣ

07:39 AM Jul 07, 2024 IST

ਸੁਕਮਾ, 6 ਜੁਲਾਈ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਅੱਜ ਦੋ ਇਨਾਮੀ ਮਾਓਵਾਦੀਆਂ ਸਣੇ ਪੰਜ ਨਕਸਲੀਆਂ ਨੇ ਸੁਰੱਖਿਆ ਬਲਾਂ ਕੋਲ ਆਤਮ-ਸਮਰਪਣ ਕੀਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੰਜ ਨਕਸਲੀਆਂ ਕਰਟਮ ਸੁੱਕਾ ਉਰਫ਼ ਹਦਮਾ (41), ਸਿਆਮ ਬਦਰਾ (40), ਦਿਰਦੋ ਕੇਸ਼ਾ (28), ਮੁਚਾਕੀ ਮਾਸਾ (55) ਅਤੇ ਮਡਕਮ ਹਡਮਾ (38) ਨੇ ਸੁਰੱਖਿਆ ਬਲਾਂ ਕੋਲ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਕਸਲੀ ਕਰਟਮ ਸੁੱਕਾ ਦੇ ਸਿਰ ਦੋ ਲੱਖ ਰੁਪਏ ਅਤੇ ਸਿਆਮ ਬਦਰਾ ਦੇ ਸਿਰ ਇੱਕ ਲੱਖ ਰੁਪਏ ਦਾ ਇਨਾਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ਨੇ ਛੱਤੀਸਗੜ੍ਹ ਸਰਕਾਰ ਦੀ ਮੁੜ ਵਸੇਬਾ ਨੀਤੀ ਅਤੇ ‘ਪੁਨਾ ਨਾਰਕੋਮ’ (ਆਪਣਾ ਚੰਗਾ ਪਿੰਡ) ਯੋਜਨਾ ਤੋਂ ਪ੍ਰਭਾਵਿਤ ਹੋ ਕੇ ਅਤੇ ਬਾਹਰੀ ਨਕਸਲੀਆਂ ਤੋਂ ਪ੍ਰੇਸ਼ਾਨ ਹੋ ਕੇ ਆਤਮ-ਸਮਰਪਣ ਕਰਨ ਦਾ ਫ਼ੈਸਲਾ ਲਿਆ। -ਪੀਟੀਆਈ

Advertisement

Advertisement