ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰਦੁਆਰਾ ਇੰਦਰਾਪੁਰੀ ਦੇ ਪ੍ਰਧਾਨ ਬਣੇ ਸੁਰਜੀਤ ਸੇਠੀ

08:37 AM Nov 21, 2023 IST
featuredImage featuredImage
ਦਿੱਲੀ ਕਮੇਟੀ ਦੇ ਆਗੂਆਂ ਨਾਲ ਜੇਤੂ ਟੀਮ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਆਗੂ ਪਰਮਜੀਤ ਸਿੰਘ ਚੰਢੋਕ ਦੇ ਇਲਾਕੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਾਪੁਰੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਵਿੱਚ ਸੁਰਜੀਤ ਸਿੰਘ ਸੇਠੀ ਵੱਡੇ ਫਰਕ ਨਾਲ ਜਿੱਤ ਗਏ ਹਨ। ਵੱਡੀ ਗੱਲ ਇਹ ਹੈ ਕਿ ਇਸ ਚੋਣ ਵਿਚ ਜਾਗੋ ਪਾਰਟੀ ਦੇ ਉਮੀਦਵਾਰ ਰਾਜਾ ਇੰਦਰਜੀਤ ਸਿੰਘ ਨੂੰ ਸਿਰਫ ਇਕ ਵੋਟ ਮਿਲੀ ਹੈ। ਇਸ ਚੋਣ ਵਿਚ ਕੁੱਲ 270 ਵੋਟਾਂ ਪਈਆਂ ਜਿਸ ਵਿਚੋਂ 12 ਵੋਟਾਂ ਰੱਦ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਆਗੂ ਸੁਰਜੀਤ ਸਿੰਘ ਸੇਠੀ ਨੂੰ 157 ਵੋਟਾਂ ਪਈਆਂ। ਦੂਜੇ ਨੰਬਰ ’ਤੇ ਰਹੇ ਸਰਦਾ ਰਵਿੰਦਰ ਸਿੰਘ ਨੂੰ 100 ਅਤੇ ਜਾਗੋ ਪਾਰਟੀ ਦੇ ਆਗੂ ਰਾਜਾ ਇੰਦਰਜੀਤ ਸਿੰਘ ਨੂੰ ਸਿਰਫ ਇਕ ਵੋਟ ਪਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਇਸ ਜਿੱਤ ਲਈ ਜੇਤੂ ਟੀਮ ਨੂੰ ਜਿੱਤ ਦੀਆਂ ਵਧਾਈ ਦਿੱਤੀ ਹੈ। ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪਾਰਟ ਵੱਲੋਂ ਦਿੱਲੀ ਦੇ ਸਿੱਖਾਂ ਨਾਲ ਸਬੰਧਤ ਮੁਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ।

Advertisement

Advertisement