For the best experience, open
https://m.punjabitribuneonline.com
on your mobile browser.
Advertisement

ਸੁਰਜੀਤ ਸੰਧੂ ਦੀ ਪੁਸਤਕ ਬੱਚਿਆਂ ਨੂੰ ਸਮਰਪਿਤ

07:21 AM Aug 30, 2024 IST
ਸੁਰਜੀਤ ਸੰਧੂ ਦੀ ਪੁਸਤਕ ਬੱਚਿਆਂ ਨੂੰ ਸਮਰਪਿਤ
ਪੁਸਤਕ ਬੱਚਿਆਂ ਦੀ ਝੋਲੀ ਵਿੱਚ ਪਾਉਂਦੇ ਹੋਏ ਸਭਾ ਦੇ ਆਗੂ। -ਫੋਟੋ: ਚਟਾਨੀ
Advertisement

ਬਾਘਾਪੁਰਾਣਾ

Advertisement

ਲੇਖਕ ਸਰਜੀਤ ਸੰਧੂ ਦੀ ਪੁਸਤਕ ‘ਬਾਲ ਪਿਆਰੇ’ ਅੱਜ ਪਿੰਡ ਵੈਰੋਕੇ ਵਿਖੇ ਸਾਹਿਤਕ ਸਮਾਗਮ ਦੌਰਾਨ ਬੱਚਿਆਂ ਦੀ ਝੋਲੀ ਪਾਈ ਗਈ। ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਕਰਵਾਏ ਸਮਾਗਮ ਦੀ ਅਗਵਾਈ ਲਖਵੀਰ ਕੋਮਲ ਨੇ ਕੀਤੀ। ਇਸ ਮੌਕੇ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਵੀ ਮੌਜੂਦ ਸਨ। ਪ੍ਰਧਾਨਗੀ ਮੰਡਲ ਵਿੱਚ ਸਰਪੰਚ ਸਰਬਜੀਤ ਸਿੰਘ, ਲਖਵੀਰ ਕੋਮਲ, ਸੁਰਜੀਤ ਸਿੰਘ ਦੌਧਰ(ਡਾ.) ਸੁਰਜੀਤ ਸੰਧੂ, ਅਜਮੇਰ ਸਿੰਘ, ਮਾਤਾ ਹਰਜੀਤ ਕੌਰ ਸੁਖਮੰਦਰ ਛਿੰਦਾ ਅਤੇ ਦਵਿੰਦਰ ਬਰਨਾਲਾ ਹਾਜ਼ਰ ਸਨ। ਇਸ ਮੌਕੇ ਜਸਵੀਰ ਸਿੰਘ ਦੱਧਾਹੂਰ, ਕੰਵਲਜੀਤ ਭੋਲਾ ਲੰਡੇ, ਸਾਗਰ ਸਫ਼ਰੀ, ਸੱਤਪਾਲ ਕਿੰਗਰਾ, ਜਗਦੀਸ਼ ਪ੍ਰੀਤਮ, ਕੁਲਵੰਤ ਸਰੋਤਾ ਬਰੀਵਾਲਾ, ਔਕਟੋ ਆਊਲ, ਮੁਕੰਦ ਕਮਲ, ਜਗਸੀਰ ਬਰਾੜ ਕੋਟਲਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement