ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰਜੀਤ ਪਾਤਰ ਤੇ ਡਾ. ਨੰਦਪੁਰੀ ਨੂੰ ਸ਼ਰਧਾਂਜਲੀਆਂ

07:52 AM May 16, 2024 IST
ਸੁਰਜੀਤ ਪਾਤਰ ਤੇ ਕਰਮ ਸਿੰਘ ਨੰਦਪੁਰੀ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਪੀਏਯੂ ਦਾ ਸਟਾਫ।

ਲੁਧਿਆਣਾ:

Advertisement

ਪੀਏਯੂ ਦੇ ਅਧਿਕਾਰੀਆਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਡਾ. ਸੁਰਜੀਤ ਸਿੰਘ ਪਾਤਰ ਅਤੇ ਡਾ. ਕਰਮ ਸਿੰਘ ਨੰਦਪੁਰੀ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸੁਰਜੀਤ ਪਾਤਰ ਦੀ ਮੌਤ ਉੱਪਰ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਪਾਤਰ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਜਗਤ ਦਾ ਮਾਣ ਸਨ। ਸ੍ਰੀ ਗੋਸਲ ਨੇ ਕਿਹਾ ਕਿ ਡਾ. ਨੰਦਪੁਰੀ ਨੇ ਨਾ ਸਿਰਫ ਵੱਖ-ਵੱਖ ਸਬਜ਼ੀਆਂ ਦੀਆਂ ਕਿਸਮਾਂ ਦੇ ਵਿਕਾਸ ਵਿਚ ਯੋਗਦਾਨ ਪਾਇਆ, ਬਲਕਿ ਸਬਜ਼ੀ ਨੂੰ ਆਮ ਕਿਸਾਨ ਦੇ ਖੇਤ ਤੱਕ ਪਹੁੰਚਾਉਣ ਵਿਚ ਅਣਥੱਕ ਮਿਹਨਤ ਕੀਤੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਡਾ. ਨੰਦਪੁਰੀ ਵੱਲੋਂ ਵਿਕਸਿਤ ਕੀਤੀਆਂ ਵੱਧ ਝਾੜ ਵਾਲੀਆਂ ਅਨੇਕ ਕਿਸਮਾਂ ਅੱਜ ਪੰਜਾਬ ਦੇ ਸਬਜ਼ੀ ਉਤਪਾਦਕਾਂ ਲਈ ਲਾਹੇਵੰਦ ਬਣੀਆਂ ਹੋਈਆਂ ਹਨ। ਵਿਛੜੀਆਂ ਰੂਹਾਂ ਦੀ ਯਾਦ ਵਿਚ ਕੁਝ ਪਲਾਂ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। -ਖੇਤਰੀ ਪ੍ਰਤੀਨਿਧ

Advertisement
Advertisement