ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰਜੀਤ ਹਾਕੀ ਟੂਰਨਾਮੈਂਟ: ਪੰਜਾਬ ਪੁਲੀਸ ਤੇ ਕੈਗ ਦੀਆਂ ਟੀਮਾਂ ਲੀਗ ਦੌਰ ਵਿੱਚ ਦਾਖ਼ਲ

07:30 AM Oct 27, 2023 IST
ਬੀਐੱਸਐੱਫ ਜਲੰਧਰ ਦਾ ਖਿਡਾਰੀ (ਲਾਲ ਟੀ-ਸ਼ਰਟ) ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ। -ਫੋਟੋ: ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 26 ਅਕਤੂਬਰ
ਪੰਜਾਬ ਪੁਲੀਸ ਨੇ ਭਾਰਤੀ ਨੇਵੀ ਮੁੰਬਈ ਨੂੰ 2-1 ਅਤੇ ਕੈਗ ਦਿੱਲੀ ਨੇ ਬੀਐੱਸਐੱਫ ਜਲੰਧਰ ਨੂੰ 4-3 ਗੋਲਾਂ ਦੇ ਫਰਕ ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ।
ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਟੂਰਨਾਮੈਂਟ ਦੇ ਦੂਜੇ ਦਿਨ ਦੋ ਮੈਚ ਖੇਡੇ ਗਏ। ਨਾਕਆਊਟ ਦੌਰ ਦਾ ਪਹਿਲਾ ਮੈਚ ਕੈਗ, ਨਵੀਂ ਦਿੱਲੀ ਅਤੇ ਸੀਮਾ ਸੁਰੱਖਿਆ ਬਲ, ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਕੈਗ ਟੀਮ ਦੇ ਕਪਤਾਨ ਪਰਵਿੰਦਰ ਸਿੰਘ ਨੇ ਮੈਚ ਦੇ 8ਵੇਂ ਅਤੇ 50ਵੇਂ ਮਿੰਟ ਵਿਚ ਦੋ ਮੈਦਾਨੀ ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਰਾਜ ਕੁਮਾਰ ਪਾਲ ਅਤੇ ਬਿੰਦ ਸਿੰਘ ਰਾਵਤ ਨੇ ਗੋਲ ਕੀਤੇ। ਬੀਐੱਸਐੱਫ ਵੱਲੋਂ ਅਮਰਬੀਰ, ਕੰਵਲਪਾਲ ਸਿੰਘ ਅਤੇ ਰਾਜਵੀਰ ਸਿੰਘ ਨੇ ਗੋਲ ਦਾਗ਼ੇ। ਦੂਜਾ ਮੈਚ ਸਾਬਕਾ ਜੇਤੂ ਪੰਜਾਬ ਪੁਲੀਸ ਅਤੇ ਭਾਰਤੀ ਨੇਵੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਦੋਵੇਂ ਟੀਮਾਂ ਨੇ ਖੇਡ ਦੇ ਪਹਿਲੇ ਅੱਧ ਵਿੱਚ ਗੋਲ ਕਰਨ ਦੇ ਕਈ ਮੌਕੇ ਗੁਆਏ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਨੇ ਕੋਈ ਗੋਲ ਨਹੀਂ ਕੀਤਾ ਸੀ। ਅੱਧੇ ਸਮੇਂ ਤੋਂ ਬਾਅਦ ਭਾਰਤੀ ਨੇਵੀ ਦੇ ਕੇ. ਸਿਲਵਾਰਾਜ ਨੇ ਪਨੈਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਮੈਚ ਦੇ 46ਵੇਂ ਮਿੰਟ ਵਿੱਚ ਪੰਜਾਬ ਪੁਲੀਸ ਦੇ ਮਨਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕੀਤਾ। ਇਸ ਮਗਰੋਂ ਪੰਜਾਬ ਪੁਲੀਸ ਦੇ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਬਲਵਿੰਦਰ ਸਿੰਘ ਦੇ ਸ਼ਾਨਦਾਰ ਪਾਸ ’ਤੇ ਮੈਦਾਨੀ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਲਿਆ ਅਤੇ ਲੀਗ ਦੌਰ ਵਿੱਚ ਸਥਾਨ ਬਣਾਇਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸੀਟੀ ਗਰੁੱਪ ਦੇ ਚਰਨਜੀਤ ਸਿੰਘ ਚੰਨੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਨਵਪ੍ਰੀਤ ਕੌਰ, ਓਲੰਪੀਅਨ ਗੁਰਜੀਤ ਕੌਰ, ਉਲੰਪੀਅਨ ਦੀਪਕ ਠਾਕੁਰ, ਓਲੰਪੀਅਨ ਰਜਿੰਦਰ ਸਿੰਘ, ਓਲੰਪੀਅਨ ਦਵੇਸ਼ ਚੌਹਾਨ, ਤੇਜਾ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Advertisement

Advertisement