ਸੁਰਜੀਤ ਬਣੇ ਨਿਗਮ ਬਾਗਬਾਨੀ ਵਿਭਾਗ ਯੂਨੀਅਨ ਦੇ ਪ੍ਰਧਾਨ
06:52 AM Apr 17, 2024 IST
Advertisement
ਪੱਤਰ ਪ੍ਰੇਰਕ
ਫਰੀਦਾਬਾਦ, 16 ਅਪਰੈਲ
ਨਗਰ ਨਿਗਮ ਬਾਗਬਾਨੀ ਵਿਭਾਗ ਕਰਮਚਾਰੀ ਯੂਨੀਅਨ ਫਰੀਦਾਬਾਦ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਰਮੇਸ਼ ਜਗਲਾਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਚੋਣ ਕੀਤੀ। ਸੁਰਜੀਤ ਨੂੰ ਯੂਨੀਅਨ ਦੇ ਪ੍ਰਧਾਨ ਅਤੇ ਤੇਜਪਾਲ ਚੌਧਰੀ ਨੂੰ ਜਨਰਲ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ। ਦੋਵਾਂ ਨੂੰ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ। ਇਸ ਚੋਣ ਤੋਂ ਬਾਅਦ ਯੂਨੀਅਨ ਦੇ ਸੰਵਿਧਾਨ ਅਨੁਸਾਰ ਚੁਣੇ ਗਏ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਯੂਨੀਅਨ ਦੀ ਕਾਰਜਕਾਰਨੀ ਦਾ ਗਠਨ ਕੀਤਾ ਜਿਸ ਵਿਚ ਦਫ਼ਤਰ ਸਕੱਤਰ ਸੰਜੀਵ ਗੌਤਮ, ਸੀਨੀਅਰ ਮੀਤ ਪ੍ਰਧਾਨ ਬ੍ਰਹਮ ਸਿੰਘ ਭਡਾਣਾ, ਮੀਤ ਪ੍ਰਧਾਨ ਫਰੀਦਾਬਾਦ ਕਰਨ ਸਿੰਘ ਸ਼ਾਮਲ ਸਨ, ਖਜ਼ਾਨਚੀ ਪ੍ਰਕਾਸ਼ ਪ੍ਰਜਾਪਤੀ, ਪ੍ਰੈੱਸ ਸਕੱਤਰ ਦੇਵੇਂਦਰ ਕੁਮਾਰ ਬਘੇਲ, ਪ੍ਰਚਾਰ ਸਕੱਤਰ ਧੀਰ ਸਿੰਘ ਸ਼ਾਮਲ ਹਨ।
Advertisement
Advertisement