For the best experience, open
https://m.punjabitribuneonline.com
on your mobile browser.
Advertisement

ਸੁਰਜੀਤ ਹਾਕੀ: ਪੰਜਾਬ ਇਲੈਵਨ ਨੂੰ ਹਰਾ ਕੇ ਆਰਸੀਐੱਫ ਦੀ ਜੇਤੂ ਸ਼ੁਰੂਆਤ

08:03 AM Apr 06, 2024 IST
ਸੁਰਜੀਤ ਹਾਕੀ  ਪੰਜਾਬ ਇਲੈਵਨ ਨੂੰ ਹਰਾ ਕੇ ਆਰਸੀਐੱਫ ਦੀ ਜੇਤੂ ਸ਼ੁਰੂਆਤ
ਮੈਚ ਦੌਰਾਨ ਗੋਲ ਵੱਲ ਵਧਦੀਆਂ ਹੋਈਆਂ ਖਿਡਾਰਨਾਂ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 5 ਅਪਰੈਲ
ਇੱਥੇ ਅੱਜ ਪਹਿਲੇ ਸੁਰਜੀਤ 5ਏ ਸਾਈਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬ ਇਲੈਵਨ ਨੂੰ 6-3 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਹਰਿਆਣਾ ਇਲੈਵਨ ਨੇ ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੂੰ 5-3, ਉਤਰ ਰੇਲਵੇ ਦਿੱਲੀ ਨੇ ਸਾਈ ਸੋਨੀਪਤ ਨੂੰ 4-3, ਸੀਆਰਪੀਐੱਫ ਦਿੱਲੀ ਨੇ ਸੈਂਟਰਲ ਰੇਲਵੇ ਮੁੰਬਈ ਨੂੰ 5-3, ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸਾਈ ਸੋਨੀਪਤ ਨੂੰ 5-4 ਅਤੇ ਯੂਨੀਅਨ ਬੈਂਕ ਆਫ ਇੰਡੀਆ ਨੇ ਸੀਆਰਪੀਐੱਫ ਦਿੱਲੀ ਨੂੰ 6-5 ਨਾਲ ਹਰਾਇਆ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸੁਰਜੀਤ ਹਾਕੀ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਖੇਡ ਪ੍ਰਮੋਟਰ ਤੇ ਟਰਾਂਸਪੋਰਟਰ ਰਣਜੀਤ ਸਿੰਘ ਟੁੱਟ ਨੇ ਕੀਤਾ। ਇਸ ਮੌਕੇ ਲਖਵਿੰਦਰ ਪਾਲ ਸਿੰਘ ਖਹਿਰਾ, ਓਲੰਪੀਅਨ ਰਜਿੰਦਰ ਸਿੰਘ, ਰਾਜਬੀਰ ਕੌਰ, ਪ੍ਰਵੀਨ ਗੁਪਤਾ, ਨਰਿੰਦਰਪਾਲ ਸਿੰਘ ਜੱਜ, ਰਣਬੀਰ ਸਿੰਘ ਰਾਣਾ ਟੁੱਟ, ਐੱਲ ਆਰ ਨਈਅਰ, ਗੌਰਵ ਅਗਰਵਾਲ, ਨੱਥਾ ਸਿੰਘ ਗਾਖਲ ਤੇ ਹੋਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×