ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰਜੀਤ ਹਾਕੀ: ਨੇਵੀ ਨੇ ਆਰਮੀ ਇਲੈਵਨ ਨੂੰ 4-3 ਨਾਲ ਹਰਾਇਆ

07:55 AM Oct 23, 2024 IST
ਗੇਂਦ ’ਤੇ ਕਬਜ਼ੇ ਲਈ ਜੱਦੋ-ਜਹਿਦ ਕਰਦੇ ਹੋਏ ਖਿਡਾਰੀ। -ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 22 ਅਕਤੂਬਰ
ਇਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਲੀਗ ਗੇੜ ਦੇ ਦੋ ਮੈਚ ਖੇਡੇ ਗਏ। ਇਸ ਦੌਰਾਨ ਭਾਰਤ ਪੈਟਰੋਲੀਅਮ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਨੇ 2-2 ਨਾਲ ਡਰਾਅ ਖੇਡਿਆ, ਜਦਕਿ ਦੂਜੇ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਆਰਮੀ ਇਲੈਵਨ ਦਿੱਲੀ ਨੂੰ 4-3 ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਭਾਰਤ ਪੈਟਰੋਲੀਅਮ ਅਤੇ ਰੇਲ ਕੋਚ ਫੈਕਟਰੀ ਵਿਚਾਲੇ ਮੁਕਾਬਲਾ ਕਾਫੀ ਰੋਮਾਂਚਕ ਰਿਹਾ। ਰੇਲ ਕੋਚ ਫੈਕਟਰੀ ਕਪੂਰਥਲਾ ਲਈ ਅਜਮੇਰ ਸਿੰਘ ਨੇ ਦੋ ਜਦਕਿ ਭਾਰਤ ਪੈਟਰੋਲੀਅਮ ਮੁੰਬਈ ਲਈ ਸ਼ੇਰ ਸਿੰਘ ਅਤੇ ਵਿਸ਼ਵਾਸ਼ ਗਰੀਸ਼ਾ ਨੇ ਗੋਲ ਕੀਤੇ। ਮੈਚ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ।
ਦੂਜਾ ਮੈਚ ਆਰਮੀ ਇਲੈਵਨ ਅਤੇ ਭਾਰਤੀ ਨੇਵੀ ਵਿਚਾਲੇ ਖੇਡਿਆ ਗਿਆ। ਇਸ ਵਿੱਚ ਭਾਰਤੀ ਨੇਵੀ ਦੇ ਅਜਿੰਕਾ ਯਾਦਵ ਨੇ ਦੋ ਜਦਕਿ ਯੋਗੇਸ਼ ਸਿੰਘ ਅਤੇ ਕਪਤਾਨ ਪਵਨ ਰਾਜਭਰ ਨੇ ਇੱਕ-ਇੱਕ ਗੋਲ ਕੀਤਾ। ਇਸੇ ਤਰ੍ਹਾਂ ਆਰਮੀ ਦੇ ਸੁਮਿਤਪਾਲ ਸਿੰਘ, ਗੌਰਵ ਭਗਤਾਨੀ ਅਤੇ ਸਾਇਰਲ ਲੁਗਿਨ ਨੇ ਗੋਲ ਕੀਤੇ।

Advertisement

Advertisement