For the best experience, open
https://m.punjabitribuneonline.com
on your mobile browser.
Advertisement

ਸੁਰਿੰਦਰ ਉਬਰਾਏ ਤੇ ਨਿਰੰਜਨ ਬੋਹਾ ਨੂੰ ਮਿਲੇਗਾ ਪਿਆਰਾ ਸਿੰਘ ਦਾਤਾ ਪੁਰਸਕਾਰ

08:06 AM May 04, 2024 IST
ਸੁਰਿੰਦਰ ਉਬਰਾਏ ਤੇ ਨਿਰੰਜਨ ਬੋਹਾ ਨੂੰ ਮਿਲੇਗਾ ਪਿਆਰਾ ਸਿੰਘ ਦਾਤਾ ਪੁਰਸਕਾਰ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਮਈ
ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਪਿਆਰਾ ਸਿੰਘ ਦਾਤਾ 18ਵਾਂ ਪੁਰਸਕਾਰ ਵਿਅੰਗ ਲੇਖਕ ਸੁਰਿੰਦਰ ਸਿੰਘ ਉਬਰਾਏ ਅਤੇ ਵਿਅੰਗ ਕਵੀ ਨਿਰੰਜਨ ਬੋਹਾ ਨੂੰ ਮਿਲੇਗਾ। ਇਹ ਜਾਣਕਾਰੀ ਦਿੰਦੇ ਅਕਾਦਮੀ ਦੇ ਪ੍ਰੈੱਸ ਸਕੱਤਰ ਸਾਧੂ ਰਾਮ ਲੰਗੇਆਣਾ ਨੇ ਦੱਸਿਆ ਕਿ ਅਕਾਦਮੀ ਦੇ ਪ੍ਰਧਾਨ ਵਿਅੰਗ ਲੇਖਕ ਕੇਐਲ ਗਰਗ ਦੀ ਪ੍ਰਧਾਨਗੀ ਹੇਠ ਸਲਾਨਾ ਸਮਾਗਮ 19 ਮਈ ਐਤਵਾਰ ਨੂੰ ਐੱਸਡੀ ਕਾਲਜ ਗਲੀ ਨੰਬਰ 9 ਮੋਗਾ ਵਿਖੇ ਹੋਵੇਗਾ। ਇਹ ਸਮਾਗਮ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਪਿਆਰਾ ਸਿੰਘ ਦਾਤਾ 18ਵਾਂ ਪੁਰਸਕਾਰ ਵਿਅੰਗਕਾਰ ਸੁਰਿੰਦਰ ਸਿੰਘ ਉਬਰਾਏ ਅਤੇ ਵਿਅੰਗ ਕਵੀ ਨਿਰੰਜਨ ਬੋਹਾ ਨੂੰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਅੰਗਕਾਰ ਸੁਰਿੰਦਰ ਸਿੰਘ ਉਬਰਾਏ ਸਿੰਘ ਅਤੇ ਨਿਰੰਜਨ ਸਿੰਘ ਬੋਹਾ ਪਿਛਲੇ ਲੰਬੇ ਸਮੇਂ ਤੋਂ ਵਿਅੰਗ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਨਿਭਾਉਂਦੇ ਹੋਏ ਵੱਡੀ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਅਕਾਦਮੀ ਵੱਲੋਂ ਵੱਖ-ਵੱਖ ਲੇਖਕਾਂ ਦੀਆਂ ਨਵੀਆਂ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਜਾਵੇਗੀ ਅਤੇ ਹਾਸਰਸ ਕਵੀ ਦਰਬਾਰ ਵੀ ਹੋਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×