For the best experience, open
https://m.punjabitribuneonline.com
on your mobile browser.
Advertisement

ਸੁਰਿੰਦਰ ਕੈਲੇ ਨੂੰ ਰੌਸ਼ਨ ਫੂਲਵੀ ਸਨਮਾਨ ਨਾਲ ਨਿਵਾਜਿਆ

11:02 AM Oct 11, 2024 IST
ਸੁਰਿੰਦਰ ਕੈਲੇ ਨੂੰ ਰੌਸ਼ਨ ਫੂਲਵੀ ਸਨਮਾਨ ਨਾਲ ਨਿਵਾਜਿਆ
ਮਿੰਨੀ ਕਹਾਣੀ ਲੇਖਕ ਸੁਰਿੰਦਰ ਕੈਲੇ ਨੂੰ ਐਵਾਰਡ ਦਿੰਦੇ ਹੋਏ ਪ੍ਰਬੰਧਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਕਤੂਬਰ
ਰਾਸ਼ਟਰੀ ਮਿੰਨੀ ਕਹਾਣੀ ਸਮਾਗਮ ਦੌਰਾਨ 2023 ਦਾ ਰੋਸ਼ਨ ਫੂਲਵੀ ਯਾਦਗਾਰੀ ਸਨਮਾਨ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ ਨੂੰ ਦਿੱਤਾ ਗਿਆ। ਇਹ ਸਨਮਾਨ ਹਿੰਦੀ ਦੀ ਪ੍ਰਸਿੱਧ ਪੱਤ੍ਰਿਕਾ ‘ਲਘੂ ਕਥਾ ਕਲਸ਼’ ਦੇ ਸੰਪਾਦਕ ਯੋਗਰਾਜ ਪ੍ਰਭਾਕਰ ਵੱਲੋਂ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਲੋਈ, ਸਨਮਾਨ ਪੱਤਰ ਤੇ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਸੁਰਿੰਦਰ ਕੈਲੇ ਨੂੰ ਇਹ ਸਨਮਾਨ ਦੇਣ ਦੀ ਰਸਮ ਮੌਕੇ ਯੋਗਰਾਜ ਪ੍ਰਭਾਕਰ ਨਾਲ ਹਰਭਜਨ ਸਿੰਘ ਖੇਮਕਰਨੀ, ਡਾ. ਅਸ਼ੋਕ ਭਾਟੀਆ, ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਗੁਰਦੀਪ ਸਿੰਘ ਢਿੱਲੋਂ, ਡਾ. ਅਨੂਪ ਸਿੰਘ, ਡਾ. ਇੰਦਰਜੀਤ ਕੌਰ, ਜਗਦੀਸ਼ ਰਾਏ ਕੁਲਰੀਆਂ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈਆਂ।ਇਸ ਮੌਕੇ ਯੋਗਰਾਜ ਪ੍ਰਭਾਕਰ ਨੇ ਕਿਹਾ ਕਿ ਸੁਰਿੰਦਰ ਕੈਲੇ ਨੇ ਦਰਜਨ ਦੇ ਕਰੀਬ ਮੌਲਿਕ ਪੁਸਤਕਾਂ ਦੀ ਰਚਨਾ ਕੀਤੀ ਹੈ। ਇਸ ਤੋਂ ਬਿਨਾਂ ਦੋ ਪੁਸਤਕਾਂ ਦਾ ਹਿੰਦੀ ਅਨੁਵਾਦ ਅਤੇ ਪੰਜਾਬੀ ਮਿੰਨੀ ਕਹਾਣੀ ਦੇ ਇਤਿਹਾਸ ਦੀ ਪ੍ਰਥਮ ਤੇ ਮੁੱਢਲੀ ਅਹਿਮ ਜਾਣਕਾਰੀ ਭਰਪੂਰ ‘ਅਣੂ ਕਹਾਣੀਆਂ’ ਦੇ ਨਾਲ ਲਹਿੰਦੇ ਪੰਜਾਬ ਦੀਆਂ ਮਿੰਨੀ ਕਹਾਣੀਆਂ ਅਤੇ ਅਨੇਕਾਂ ਹੀ ਪੁਸਤਕਾਂ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਕੀਤੀ ਹੈ। ਇਸ ਮੌਕੇ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਮਨਜਿੰਦਰ ਸਿੰਘ, ਡਾ. ਰਾਮ ਕੁਮਾਰ ਘੋਟੜ, ਡਾ. ਬਲਜੀਤ ਕੌਰ ਰਿਆੜ, ਡਾ. ਬਲਰਾਮ ਅਗਰਵਾਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਗੁਰਵਿੰਦਰ ਅਮਨ, ਦਵਿੰਦਰ ਪਟਿਆਲਵੀ, ਕਾਂਤਾ ਰਾਏ (ਭੋਪਾਲ), ਡਾ. ਸਾਧੂ ਰਾਮ ਲੰਗੇਆਣਾ, ਮੰਗਤ ਕੁਲਜਿੰਦਰ, ਸੀਮਾ ਵਰਮਾ ਅਤੇ ਡਾ. ਹਰਜਿੰਦਰ ਕੌਰ ਕੰਗ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਮੁਬਾਰਕਬਾਦ ਦਿੱਤੀ। ਅਖ਼ੀਰ ’ਚ ਸੁਰਿੰਦਰ ਕੈਲੇ ਨੇ ਯੋਗਰਾਜ ਪ੍ਰਭਾਕਰ ਸਮੇਤ ਹਾਜ਼ਰ ਵਿਦਵਾਨਾਂ, ਲੇਖਕਾਂ ਤੇ ਪਾਠਕਾਂ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

sanam grng

View all posts

Advertisement