ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰਿੰਦਰ ਦੀਪ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ

09:04 AM Feb 16, 2024 IST
ਗੁਰਜਤਿੰਦਰ ਸਿੰਘ ਰੰਧਾਵਾ ਦੀ ਪੁਸਤਕ ਲੋਕ ਅਰਪਣ ਕਰਦੀਆਂ ਹੋਈਆਂ ਅਹਿਮ ਸ਼ਖਸੀਅਤਾਂ। -ਫੋਟੋ: ਵਰਮਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਫ਼ਰਵਰੀ
ਲੋਕ ਮੰਚ ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਕਹਾਣੀਕਾਰ ਸੁਰਿੰਦਰ ਦੀਪ ਦਾ ਕਹਾਣੀ ਸੰਗ੍ਰਹਿ ‘ਮਹਿੰਦੀ’ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਵਲੋਂ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਆਦਿ ਹਾਜ਼ਰ ਸਨ।
ਡਾ. ਸੰਧੂ ਨੇ ਕਿਹਾ ਕਿ ਸੁਰਿੰਦਰ ਦੀਪ ਮਹਿੰਦੀ ਕਹਾਣੀ ਸੰਗ੍ਰਹਿ ’ਚ ਸਾਧਾਰਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਧਰਨਤਾ ਦੀ ਪੱਧਰ ’ਤੇ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਸੁਰਿੰਦਰ ਦੀ ਕਹਾਣੀ ਸਹਿਜ ਤੋਰ ਤੁਰਦੀ ਹੋਈ ਬਹੁਤ ਅਰਥਾਂ ਨੂੰ ਪੇਸ਼ ਕਰ ਜਾਂਦੀ ਹੈ ਤੇ ਉਸ ਦੀਆਂ ਕਹਾਣੀਆਂ ਦੇ ਪਾਤਰ ਜੀਵਨ ਦੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਮਹੱਤਵਪੂਰਨ ਬਣ ਜਾਂਦੇ ਹਨ। ਡਾ. ਜੌਹਲ ਨੇ ਕਿਹਾ ਕਿ ਸੁਰਿੰਦਰ ਦੀਪ ਦੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ’ਚ ਸਮਾਜ ਵਿਚ ਵਿਚਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਸਮਾਜ ਨਾਲ ਖਹਿ ਕੇ ਅਰਥ ਦਿੰਦੇ ਹਨ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸੁਰਿੰਦਰ ਦੀਪ ਦੀਆਂ ਕਹਾਣੀਆਂ ਲੋਕ ਜੀਵਨ ਦੀ ਤਰਜ਼ਮਾਨੀ ਕਰਦੀਆਂ ਹਨ। ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸੁਰਿੰਦਰ ਸਾਡੀ ਸ਼ਾਨਾਮੱਤੀ ਕਹਾਣੀਕਾਰਾ ਹੈ ਜਿਹੜੀ ਸਮਾਜ ਵਿੱਚੋਂ ਪਾਤਰਾਂ ਨੂੰ ਚੁਣਦੀ ਹੈ।

Advertisement

ਗੁਰਜਤਿੰਦਰ ਰੰਧਾਵਾ ਦੀ ਪੁਸਤਕ ‘ਪ੍ਰਵਾਸੀ ਕਸਕ’ ਲੋਕ ਅਰਪਣ

ਲੁਧਿਆਣਾ (ਖੇਤਰੀ ਪ੍ਰਤੀਨਿਧ): ਸਥਾਨਕ ਪੰਜਾਬੀ ਭਵਨ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਅਮਰੀਕਾ ਰਹਿੰਦੇ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਦੀ ਪੁਸਤਕ ‘ਪ੍ਰਵਾਸੀ ਕਸਕ’ ਲੋਕ ਅਰਪਣ ਕੀਤੀ ਗਈ। ਇਹ ਰਸਮ ਅਮਰਜੀਤ ਸਿੰਘ ਟਿੱਕਾ, ਜਨਮੇਜਾ ਸਿੰਘ ਜੌਹਲ, ਦਰਸ਼ਨ ਸਿੰਘ ਸ਼ੰਕਰ, ਕੇਕੇ ਬਾਵਾ, ਸਤਿੰਦਰ ਸਿੰਘ ਸਿੱਧਵਾਂ, ਜਗਰੂਪ ਸਿੰਘ ਜਰਖੜ, ਸਤੀਸ਼ ਗੁਲਾਟੀ, ਜਸਮੇਰ ਢੱਟ, ਪ੍ਰੀਤਮ ਸਿੰਘ ਭਰੋਵਾਲ, ਸੁਖਮਿੰਦਰਪਾਲ ਸਿੰਘ ਗਰਚਾ ਆਦਿ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਸਮਾਗਮ ਦੌਰਾਨ ਪੁਸਤਕ ਦੇ ਲੇਖਕ ਨੇ ਭਾਰਤ ਤੋਂ ਅਮਰੀਕਾ ਤੱਕ ਪਹੁੰਚਣ ਦੇ ਆਪਣੇ ਤਜ਼ਰਬੇ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਉਂਦਿਆਂ ਇਸ ਪੁਸਤਕ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਸ੍ਰੀ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਰਹਿੰਦਿਆਂ ਉਨ੍ਹਾਂ ਨੇ ‘ਪੰਜਾਬ ਮਹਾਨ’ ਅਖਬਾਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ‘ਪੰਜਾਬ ਮੇਲ ਯੂਐਸਏ’ ਸਪਤਾਹਿਕ ਅਖਬਾਰ ਕੱਢਿਆ ਅਤੇ ਇਸੇ ਨਾਮ ’ਤੇ ਟੀਵੀ ਚੈਨਲ ਵੀ ਚਲਾਇਆ।

Advertisement
Advertisement