For the best experience, open
https://m.punjabitribuneonline.com
on your mobile browser.
Advertisement

ਰਾੜਾ ਸਾਹਿਬ ਹਸਪਤਾਲ ’ਚ 87 ਸਾਲਾ ਬਜ਼ੁਰਗ ਦੀ ਸਰਜਰੀ

07:37 AM Oct 17, 2024 IST
ਰਾੜਾ ਸਾਹਿਬ ਹਸਪਤਾਲ ’ਚ 87 ਸਾਲਾ ਬਜ਼ੁਰਗ ਦੀ ਸਰਜਰੀ
ਮਰੀਜ਼ ਦੇ ਗੋਡੇ ਦੀ ਸਰਜਰੀ ਤੋਂ ਬਾਅਦ ਡਾ. ਹਰਪ੍ਰੀਤ ਸਿੰਘ ਤੇ ਹੋਰ। - ਫੋਟੋ: ਜੱਗੀ
Advertisement

ਪਾਇਲ: ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਸੰਤ ਈਸ਼ਰ ਸਿੰਘ ਮੈਮੋਰੀਅਲ ਹਸਪਤਾਲ ਦੇ ਸੀਨੀਅਰ ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਹਰਪ੍ਰੀਤ ਸਿੰਘ ਗਿੱਲ ਵੱਲੋਂ 87 ਸਾਲਾ ਬਜ਼ੁਰਗ ਦਾ ਗੋਡਾ ਬਦਲਣ ਦੀ ਗੁੰਝਲਦਾਰ ਸਰਜਰੀ ਕੀਤੀ ਗਈ ਹੈ। ਇਸ ਸਬੰਧੀ ਡਾਕਟਰ ਗਿੱਲ ਨੇ ਦੱਸਿਆ ਕਿ ਗੋਡੇ ਬਦਲਣ ਦੀ ਸਰਜਰੀ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਸੰਤ ਈਸ਼ਰ ਸਿੰਘ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵਿੱਚ ਉਪਲਬਧ ਅਤਿ- ਆਧੁਨਿਕ ਸਹੂਲਤਾਂ ਦੇ ਸਾਜ਼ੋ-ਸਾਮਾਨ ਕਰਕੇ ਗੋਡੇ, ਮੋਢੇ ਅਤੇ ਚੂਲੇ ਬਦਲਣ ਅਤੇ ਰਿਵੀਜ਼ਨ ਵਰਗੀਆਂ ਸਰਜਰੀਆਂ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਟਰੱਸਟੀ ਮੈਂਬਰ ਭਾਈ ਮਲਕੀਤ ਸਿੰਘ ਪਨੇਸਰ, ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਗੁਰਨਾਮ ਸਿੰਘ ਅੜ੍ਹੈਚਾਂ, ਪ੍ਰਿੰਸੀਪਲ ਡਾ. ਗੁਰਨਾਮ ਕੌਰ ਦੇਸ਼-ਵਿਦੇਸ਼ ’ਚ ਵਸਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿਵਾਉਣ ਲਈ ਹਰ ਸਮੇਂ ਕਾਰਜਸ਼ੀਲ ਰਹਿੰਦੇ ਹਨ। - ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement