For the best experience, open
https://m.punjabitribuneonline.com
on your mobile browser.
Advertisement

ਲਿੰਗ ਤਬਦੀਲੀ ਲਈ ਸਰਜਰੀਆਂ: ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ

07:16 AM Apr 09, 2024 IST
ਲਿੰਗ ਤਬਦੀਲੀ ਲਈ ਸਰਜਰੀਆਂ  ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ
Advertisement

* ਅਨਿਯਮਤ ਸਰਜਰੀਆਂ ਵਿਅਕਤੀਆਂ ਦੀ ਜਾਨ ਲਈ ਵੱਡਾ ਜੋਖ਼ਮ ਕਰਾਰ

Advertisement

ਨਵੀਂ ਦਿੱਲੀ, 8 ਅਪਰੈਲ
ਸੁਪਰੀਮ ਕੋਰਟ ਨੇ ਦੇਸ਼ ਵਿਚ ਅਨਿਯਮਤ ਲਿੰਗ ਤਬਦੀਲੀ ਸਰਜਰੀ ਕਰਵਾਉਣ ਵਾਲੇ ‘ਇੰਟਰਸੈਕਸ’ ਬੱਚਿਆਂ ਦੇ ਹਿੱਤਾਂ ਦੀ ਰਾਖੀ ਨਾਲ ਸਬੰਧਤ ਜਨਹਿੱਤ ਪਟੀਸ਼ਨ ’ਤੇ ਅੱਜ ਕੇਂਦਰ, ਬੱਚਾ ਗੋਦ ਲੈਣ ਲਈ ਕੇਂਦਰੀ ਰਿਸੋਰਸ ਅਥਾਰਿਟੀ (ਸੀਏਆਰਏ) ਤੇ ਹੋਰਨਾਂ ਤੋਂ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪਟੀਸ਼ਨਰ ਮਦੁਰਾਇ ਵਾਸੀ ਗੋਪੀ ਸ਼ੰਕਰ ਐੱਮ ਵੱਲੋਂ ਪੇਸ਼ ਵਕੀਲ ਵੱਲੋਂ ਦਾਇਰ ਹਲਫ਼ਨਾਮੇ ਦਾ ਨੋਟਿਸ ਲਿਆ ਕਿ ਅਨਿਯਮਤ ਸਰਜਰੀਆਂ ਕਰਕੇ ਇੰਟਰਸੈਕਸ ਵਿਅਕਤੀਆਂ ਦੀ ਜਾਨ ਨੂੰ ਵੱਡਾ ਜੋਖ਼ਮ ਹੈ। ਸਰਬਉੱਚ ਅਦਾਲਤ ਨੇ ਸਾਰੀਆਂ ਸਬੰਧਤ ਧਿਰਾਂ ਨੂੰ ‘ਨੋਟਿਸ ਜਾਰੀ’ ਕਰਦੇ ਹੋਏ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੂੰ ਕਿਹਾ ਕਿ ਉੁਹ ਸੁਣਵਾਈ ਦੌਰਾਨ ਪਟੀਸ਼ਨਰ ਦੀ ਸਹਾਇਤਾ ਕਰਨ। ਜਨਹਿੱਤ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਅਜਿਹੇ ‘ਇੰਟਰਸੈਕਸ’ ਵਿਅਕਤੀਆਂ ਨੂੰ ਨਿਰਧਾਰਿਤ ਉਮਰ ਹੋਣ ’ਤੇ ਵੋਟਰ ਦੇ ਰੂਪ ਵਿਚ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਵਕੀਲ ਨੇ ਕਿਹਾ ਕਿ ਅਜਿਹੀ ਲਿੰਗ ਤਬਦੀਲੀ ਸਰਜਰੀ ਲਈ ਮੈਡੀਕਲ ਦਖਲ ਹੋਰਨਾਂ ਅਧਿਕਾਰ ਖੇਤਰਾਂ ਵਿਚ ਸਜ਼ਾਯੋਗ ਅਪਰਾਧ ਹੈ। ਜਨਹਿਤ ਪਟੀਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ, ਸਮਾਜਿਕ ਨਿਆਂ ਤੇ ਸਸ਼ਕਤੀਕਰਨ, ਸਿਹਤ ਤੇ ਪਰਿਵਾਰ ਭਲਾਈ, ਕਾਨੂੰਨ ਤੇ ਨਿਆਂ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਿਆਂ ਤੋਂ ਇਲਾਵਾ ਰਜਿਸਟਰਾਰ ਜਨਰਲ, ਭਾਰਤ ਦੇ ਜਨਗਣਨਾ ਕਮਿਸ਼ਨਰ ਤੇ ਸੀਏਆਰਏ ਨੂੰ ਵੀ ਧਿਰ ਬਣਾਇਆ ਗਿਆ ਹੈ। -ਪੀਟੀਆਈ

‘ਲਿੰਗ ਤਬਦੀਲੀ ਸਰਜਰੀ ਤੇ ਕਿਰਾਏ ਦੀ ਕੁੱਖ ਮਾਨਵ ਗਰਿਮਾ ਲਈ ਵੱਡਾ ਖ਼ਤਰਾ’

ਵੈਟੀਕਨ ਸ਼ਹਿਰ: ਵੈਟੀਕਨ ਨੇ ਲਿੰਗ ਤਬਦੀਲੀ ਸਰਜਰੀ ਤੇ ਕਿਰਾਏ ਦੀ ਕੁੱਖ (ਸਰੋਗੇਸੀ) ਨੂੰ ਮਨੁੱਖੀ ਗੌਰਵ ਲਈ ਖ਼ਤਰਾ ਦੱਸਦੇ ਹੋਏ ਕਿਹਾ ਕਿ ਇਹ ਮਾਨਵ ਜੀਵਨ ਲਈ ਪਰਮਾਤਮਾ ਦੀ ਵਿਉਂਤਬੰਦੀ ਦਾ ਉਲੰਘਣ ਕਰਨ ਵਾਲੇ ਗਰਭਪਾਤ ਤੇ ਇੱਛਤ ਮੌਤ ਦੇ ਬਰਾਬਰ ਹੈ। ਸਿਧਾਂਤ ਦਫ਼ਤਰ ਵੈਟੀਕਨ ਨੇ 20 ਸਫ਼ਿਆਂ ਦਾ ‘ਅਨੰਤ ਗਰਿਮਾ’ ਨਾਂ ਦਾ ਐਲਾਨਨਾਮਾ ਜਾਰੀ ਕੀਤਾ, ਜਿਸ ’ਤੇ ਪਿਛਲੇ ਪੰਜ ਸਾਲ ਤੋਂ ਕੰਮ ਚੱਲ ਰਿਹਾ ਸੀ। ਹਾਲੀਆ ਮਹੀਨਿਆਂ ਦੌਰਾਨ ਇਸ ਵਿਚ ਲੋੜੀਂਦੀ ਸੋਧ ਮਗਰੋਂ 25 ਮਾਰਚ ਨੂੰ ਪੋਪ ਫਰਾਂਸਿਸ ਨੇ ਇਸ ਨੂੰ ਰਸਮੀ ਪ੍ਰਵਾਨਗੀ ਦਿੱਤੀ ਹੈ। -ਏਪੀ

Advertisement
Author Image

joginder kumar

View all posts

Advertisement
Advertisement
×