ਸਰਫਿੰਗ: ਭਾਰਤ ਨੇ ਏਸ਼ਿਆਈ ਖੇਡਾਂ ਲਈ ਪਹਿਲੀ ਵਾਰ ਕੋਟਾ ਹਾਸਲ ਕੀਤਾ
07:49 AM Aug 25, 2024 IST
Advertisement
ਥੁਲਸਦੂ (ਮਾਲਦੀਵ), 24 ਅਗਸਤ
ਭਾਰਤੀ ਸਰਫਿੰਗ ਟੀਮ ਨੇ ਇੱਥੇ ਚੱਲ ਰਹੀ ਏਸ਼ਿਆਈ ਸਰਫਿੰਗ ਚੈਂਪੀਅਨਸ਼ਿਪ ਜ਼ਰੀਏ ਜਪਾਨ ਦੇ ਏਚੀ ਨਾਗੋਆ ਵਿੱਚ ਹੋਣ ਵਾਲੀਆਂ 2026 ਏਸ਼ਿਆਈ ਖੇਡਾਂ ਲਈ ਪਹਿਲੀ ਵਾਰ ਕੋਟਾ ਹਾਸਲ ਕੀਤਾ ਹੈ। ਇਸ ਤਰ੍ਹਾਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ।
ਏਸ਼ਿਆਈ ਸਰਫਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਰਫਰਾਂ ਵੱਲੋਂ ਹਾਸਲ ਕੀਤੇ ਗਏ ਕੁੱਲ ਰੈਂਕਿੰਗ ਅੰਕਾਂ ਦੇ ਆਧਾਰ ’ਤੇ ਦੇਸ਼ ਨੂੰ ਕੋਟਾ ਦਿੱਤਾ ਗਿਆ ਹੈ। ਏਸ਼ਿਆਈ ਖੇਡਾਂ ਦੇ ਦੋਵੇਂ ਵਰਗਾਂ ਵਿੱਚ ਕਿਹੜੇ ਖਿਡਾਰੀ ਹਿੱਸਾ ਲੈਣਗੇ, ਇਸ ਦਾ ਫ਼ੈਸਲਾ ਭਾਰਤੀ ਸਰਫਿੰਗ ਫੈਡਰੇਸ਼ਨ ਵੱਲੋਂ ਬਾਅਦ ਵਿੱਚ ਲਿਆ ਜਾਵੇਗਾ। ਉਧਰ ਕਿਸ਼ੋਰ ਕੁਮਾਰ ਅੱਜ ਅੰਡਰ-18 ਲੜਕਿਆਂ ਦੇ ਸੈਮੀ ਫਾਈਨਲ ਵਿੱਚ ਖੁੰਝ ਗਿਆ ਪਰ ਪੂਰੇ ਟੂਰਨਾਮੈਂਟ ਵਿੱਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਭਾਰਤ ਲਈ ਏਸ਼ਿਆਈ ਖੇਡਾਂ ਦਾ ਕੋਟਾ ਹਾਸਲ ਕਰਨ ਲਈ ਕਾਫੀ ਸੀ। ਕਿਸ਼ੋਰ ਸੈਮੀ ਫਾਈਨਲ ਦੀ ਦੂਜੀ ਹੀਟ ਵਿਚ 8.26 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ
Advertisement
Advertisement
Advertisement