For the best experience, open
https://m.punjabitribuneonline.com
on your mobile browser.
Advertisement

ਸੂਰਜਕੁੰਡ ਮੇਲਾ: ਤਿੰਨ ਰੋਜ਼ਾ ਪੇਂਟਿੰਗ ਪ੍ਰਦਰਸ਼ਨੀ ਸਮਾਪਤ

09:45 AM Feb 12, 2024 IST
ਸੂਰਜਕੁੰਡ ਮੇਲਾ  ਤਿੰਨ ਰੋਜ਼ਾ ਪੇਂਟਿੰਗ ਪ੍ਰਦਰਸ਼ਨੀ ਸਮਾਪਤ
ਆਪਣੀ ਕਲਾਕ੍ਰਿਤੀ ਬਾਰੇ ਜਾਣਕਾਰੀ ਦਿੰਦਾ ਹੋਇਆ ਇੱਕ ਚਿੱਤਰਕਾਰ। -ਫੋਟੋ: ਕੁਲਵਿੰਦਰ ਕੌਰ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 11 ਫਰਵਰੀ
37ਵੇਂ ਸੂਰਜਕੁੰਡ ਕੌਮਾਂਤਰੀ ਸ਼ਿਲਪਕਾਰੀ ਮੇਲੇ ਵਿੱਚ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੰਸਕ੍ਰਿਤੀ ਵਿਭਾਗ ਵੱਲੋਂ ਡਿਜ਼ਾਈਨਰ ਗੈਲਰੀ ਪਰਿਸਰ ਵਿੱਚ ਲਗਾਈ ਤਿੰਨ ਰੋਜ਼ਾ ਪੇਂਟਿੰਗ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ ਹੈ। ਇਸ ਪ੍ਰਦਰਸ਼ਨੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 40 ਦੇ ਕਰੀਬ ਕਲਾਕਾਰਾਂ ਨੇ ਭਾਗ ਲਿਆ।
ਪ੍ਰਦਰਸ਼ਨੀ ਦਾ ਉਦਘਾਟਨ ਵਿਭਾਗ ਦੇ ਸੱਭਿਆਚਾਰਕ ਅਧਿਕਾਰੀਆਂ ਰੇਣੂ ਹੁੱਡਾ ਅਤੇ ਸੁਮਨ ਡਾਂਗੀ ਦੀ ਮੌਜੂਦਗੀ ਵਿੱਚ ਪ੍ਰਸਿੱਧ ਚਿੱਤਰਕਾਰ ਜਤਿਨ ਅਜ਼ਾਰੀ ਨੇ ਕੀਤਾ।
ਪ੍ਰਦਰਸ਼ਨੀ ਵਿੱਚ ਬੁਲਾਏ ਗਏ ਸਾਰੇ ਕਲਾਕਾਰਾਂ ਨੇ ਆਪਣੀਆਂ ਵਧੀਆ ਕਲਾਕ੍ਰਿਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਜ਼ਿਕਰਯੋਗ ਹੈ ਕਿ ਅੱਜ ਮੇਲੇ ਵਿਚ ਛੁਟੀ ਹੋਣ ਕਰਕੇ ਖਾਸੀ ਭੀੜ ਰਹੀ ਤੇ ਲੋਕਾਂ ਨੇ ਕਲਾਕ੍ਰਿਤੀਆਂ ਤੇ ਦਸਤਕਾਰੀ ਦਾ ਸਾਮਾਨ ਖਰੀਦਿਆ।

Advertisement

Advertisement
Advertisement
Author Image

Advertisement