For the best experience, open
https://m.punjabitribuneonline.com
on your mobile browser.
Advertisement

ਸੁਪ੍ਰਿਆ ਮਿਸ ਤੇ ਰਾਹੁਲ ਮਿਸਟਰ ਫੇਅਰਵੈੱਲ ਚੁਣੇ

10:44 AM Apr 22, 2024 IST
ਸੁਪ੍ਰਿਆ ਮਿਸ ਤੇ ਰਾਹੁਲ ਮਿਸਟਰ ਫੇਅਰਵੈੱਲ ਚੁਣੇ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 21 ਅਪਰੈਲ
ਗੁਰੂ ਨਾਨਕ ਖਾਲਸਾ ਕਾਲਜ ਵਿੱਚ ਐਮਕਾਮ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਐੱਮਕਾਮ ਫਾਈਨਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਰੱਖੀ, ਜੋ ਕਿ ਵਿਦਿਅਕ ਸਫ਼ਰ ਦੌਰਾਨ ਸਾਂਝੀਆਂ ਯਾਦਾਂ ਛੱਡਦੀ ਸਮਾਪਤ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਅਤੇ ਵਾਈਸ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਨੇ ਇਸ ਸਮਾਗਮ ਨੂੰ ਕਰਵਾਉਣ ਲਈ ਵਿਦਿਆਰਥੀਆਂ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜੂਨੀਅਰਾਂ ਅਤੇ ਸੀਨੀਅਰਾਂ ਵਿਚਕਾਰ ਚੰਗੇ ਸਬੰਧਾਂ ਨੂੰ ਮਜ਼ਬੂਤ ​ਹੁੰਦਾ ਦੇਖ ਕੇ ਮਾਣ ਪ੍ਰਗਟ ਕੀਤਾ। ਡਾ. ਜਸਵਿੰਦਰ ਕੌਰ, ਡੀਨ ਕਾਮਰਸ ਵਿਭਾਗ ਨੇ ਆਖਰੀ ਸਾਲ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਇਕੱਠੇ ਬਿਤਾਏ ਪਲਾਂ ਨੂੰ ਸਾਂਭ ਕੇ ਰੱਖਣ ਲਈ ਕਿਹਾ ਅਤੇ ਆਖਿਆ ਕਿ ਕਾਲਜ ਦਾ ਸਟਾਫ ਹਮੇਸ਼ਾਂ ਉਨ੍ਹਾਂ ਦਾ ਨਾਲ ਹੈ। ਜੱਜਾਂ ਦੀ ਭੂਮਿਕਾ ਡਾ. ਰਾਜਿੰਦਰ ਸਿੰਘ ਵੋਹਰਾ, ਪ੍ਰੋਫੈਸਰ ਸੀਮਾ ਅਤੇ ਡਾ. ਸ਼ਵੇਤਾ ਨੇ ਨਿਭਾਈ। ਇਸ ਮੌਕੇ ਸੁਪ੍ਰਿਆ ਨੂੰ ਮਿਸ ਫੇਅਰਵੈੱਲ ਦਾ ਤਾਜ ਪਹਿਨਾਇਆ, ਜਦੋਂਕਿ ਰਾਹੁਲ ਨੂੰ ਮਿਸਟਰ ਫੇਅਰਵੈੱਲ ਚੁਣਿਆ ਗਿਆ। ਲਲਿਤ ਕੁਮਾਰ ਨੂੰ ਮਿਸਟਰ ਈਵ ਅਤੇ ਪੂਜਾ ਨੂੰ ਮਿਸ ਈਵ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰੋਫੈਸਰ ਸ਼ਿਲਪੀ, ਪ੍ਰੋਫੈਸਰ ਜਸਪ੍ਰੀਤ ਸਿੰਘ, ਪ੍ਰੋਫੈਸਰ ਨਿਸ਼ੀ, ਪ੍ਰੋਫੈਸਰ ਮੰਗਤ ਕੌਰ, ਪ੍ਰੋਫੈਸਰ ਸੋਨਮ, ਪ੍ਰੋਫੈਸਰ ਗੁਰਲੀਨ, ਪ੍ਰੋਫੈਸਰ ਅਮਨਦੀਪ, ਪ੍ਰੋਫੈਸਰ ਪੂਜਾ ਰਾਣਾ ਹਾਜ਼ਰ ਸਨ। ਅੰਤ ਵਿੱਚ ਡਾ. ਅਸ਼ੋਕ ਖੁਰਾਣਾ ਅਤੇ ਡਾ. ਸੰਜੈ ਅਰੋੜਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×