ਵਾਹਨਾਂ ਲਈ ਰੰਗ ਆਧਾਰਿਤ ਸਟਿੱਕਰ ਦਾ ਦਾਇਰਾ ਵਧਾਉਣ ’ਤੇ ਵਿਚਾਰ ਕਰੇਗਾ ਸੁਪਰੀਮ ਕੋਰਟ
06:13 AM Jan 05, 2025 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵਾਹਨਾਂ ਲਈ ਹੋਲੋਗ੍ਰਾਮ ਆਧਾਰਿਤ ਰੰਗ ਕੋਡ ਵਾਲੇ ਸਟਿੱਕਰ ਲੋੜ ’ਤੇ ਜ਼ੋਰ ਦਿੰਦਿਆਂ ਰਾਜਾਂ ਤੇ ਯੂਟੀਜ਼ ’ਚ ਲਾਜ਼ਮੀ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਸਿਖਰਲੀ ਅਦਾਲਤ ਨੇ 2018 ’ਚ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੀ ਤਜਵੀਜ਼ ਸਵੀਕਾਰ ਕਰ ਲਈ ਜਿਸ ’ਚ ਐੱਨਸੀਆਰ ’ਚ ਪੈਟਰੋਲ ਤੇ ਸੀਐੱਨਜੀ ਦੀ ਵਰਤੋਂ ਵਾਲੇ ਵਾਹਨਾਂ ’ਤੇ ਹੋਲੋਗ੍ਰਾਮ ਆਧਾਰਿਤ ਹਲਕੇ ਨੀਲੇ ਰੰਗ ਦੇ ਜਦਕਿ ਡੀਜ਼ਲ ਵਾਲੇ ਵਾਹਨਾਂ ’ਤੇ ਸੰਤਰੀ ਰੰਗ ਦੇ ਸਟਿੱਕਰ ਹੋਣਗੇ। -ਪੀਟੀਆਈ
Advertisement
Advertisement