For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵੱਲੋਂ ਬਾਰ ਐਸੋਸੀਏਸ਼ਨ ਵਿੱਚ ਮਹਿਲਾ ਰਾਖਵਾਂਕਰਨ ਦੇ ਹੁਕਮ

08:21 AM May 03, 2024 IST
ਸੁਪਰੀਮ ਕੋਰਟ ਵੱਲੋਂ ਬਾਰ ਐਸੋਸੀਏਸ਼ਨ ਵਿੱਚ ਮਹਿਲਾ ਰਾਖਵਾਂਕਰਨ ਦੇ ਹੁਕਮ
Advertisement

ਨਵੀਂ ਦਿੱਲੀ, 2 ਮਈ
ਬਾਰ ’ਚ ਮਹਿਲਾਵਾਂ ਦੀ ਨੁਮਾਇੰਦਗੀ ਵਧਾਉਣ ਦੇ ਮਕਸਦ ਨਾਲ ਇੱਕ ਅਹਿਮ ਫ਼ੈਸਲਾ ਲੈਂਦਿਆਂ ਸੁਪਰੀਮ ਕੋਰਟ ਨੇ ਅੱਜ ਨਿਰਦੇਸ਼ ਦਿੱਤਾ ਕਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੀ ਕਾਰਜਕਾਰੀ ਕਮੇਟੀ ’ਚ ਕੁਝ ਅਹੁਦੇ ਮਹਿਲਾ ਮੈਂਬਰਾਂ ਲਈ ਰਾਖਵੇਂ ਰੱਖੇ ਜਾਣ।
ਜਸਟਿਸ ਸੂਰਿਆ ਕਾਂਤ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਐੱਸਸੀਬੀਏ ਇਕ ਅਹਿਮ ਸੰਸਥਾ ਹੈ ਅਤੇ ਦੇਸ਼ ਦੇ ਸਰਵਉੱਚ ਨਿਆਂਇਕ ਮੰਚ ਦਾ ਅਟੁੱਟ ਹਿੱਸਾ ਹੈ। ਬੈਂਚ ਨੇ ਕਿਹਾ, ‘ਮਾਪਦੰਡ, ਪਾਤਰਤਾ ਸ਼ਰਤਾਂ, ਮੈਂਬਰਸ਼ਿਪ, ਮੈਂਬਰਸ਼ਿਪ ਫੀਸ ਆਦਿ ਦਹਾਕਿਆਂ ਤੱਕ ਸਥਿਰ ਨਹੀਂ ਰਹਿ ਸਕਦੇ ਅਤੇ ਸਮੇਂ-ਸਮੇਂ ’ਤੇ ਸੰਸਥਾ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੁਧਾਰ ਕੀਤੇ ਜਾਣ ਦੀ ਲੋੜ ਹੈ।’ ਬੈਂਚ ਨੇ ਹਦਾਇਤ ਕੀਤੀ ਕਿ ਬਾਰ ’ਚ ਮਹਿਲਾ ਮੈਂਬਰਾਂ ਲਈ ਰਾਖਵਾਂਕਰਨ ਹੋਣਾ ਚਾਹੀਦਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×