ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਵਿਨੋਦ ਚੰਦਰਨ ਦੇ ਨਾਂ ਦੀ ਸਿਫ਼ਾਰਸ਼
11:10 PM Jan 07, 2025 IST
ਨਵੀਂ ਦਿੱਲੀ, 7 ਜਨਵਰੀਸੁਪਰੀਮ ਕੋਰਟ ਕੌਲਿਜੀਅਮ ਨੇ ਸਿਖਰਲੀ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਕੇ.ਵਿਨੋਦ ਚੰਦਰਨ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਕੌਲਿਜੀਅਮ ਨੇ ਮੰਗਲਵਾਰ ਨੂੰ ਕੀਤੀ ਬੈਠਕ ਵਿਚ ਜਸਟਿਸ ਚੰਦਰਨ ਦਾ ਨਾਮ ਨੂੰ ਭੇਜਿਆ ਹੈ। ਜਸਟਿਸ ਚੰਦਰਨ ਨੂੰ 8 ਨਵੰਬਰ 2011 ਨੂੰ ਕੇਰਲਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਚੰਦਰਨ 29 ਮਾਰਚ 2023 ਤੋਂ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਨਾਮ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਕੁੱਲ ਨਫ਼ਰੀ 33 ਹੋ ਜਾਵੇਗੀ ਜਦੋਂਕਿ ਪ੍ਰਵਾਨਿਤ ਸਮਰੱਥਾ 34 ਜੱਜਾਂ ਦੀ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸੀਟੀ ਰਵੀਕੁਮਾਰ 3 ਜਨਵਰੀ ਨੂੰ ਸੇਵਾਮੁਕਤ ਹੋ ਗਏ ਹਨ। -ਪੀਟੀਆਈ
Advertisement
Advertisement
Advertisement