ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਥਕ ਅਕਾਲੀ ਲਹਿਰ ਦਾ ਸਾਥ ਦੇਵੇ ਸੰਗਤ: ਭਾਈ ਰਣਜੀਤ ਸਿੰਘ

11:24 AM Sep 18, 2024 IST

ਪੱਤਰ ਪ੍ਰੇਰਕ
ਪਾਤੜਾਂ, 17 ਸਤੰਬਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪਾਤੜਾਂ ਵਿੱਚ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਨੂੰ ਬਚਾਉਣ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦਿੱਤਾ ਜਾਵੇ, ਕਿਉਂਕਿ ਉਹ ਨਾ ਰਜਾਨੀਤੀ ਕਰਨਗੇ ਤੇ ਨਾ ਪੰਥਕ ਲਹਿਰ ਨਾਲ ਜੁੜੇ ਕਿਸੇ ਸਖਸ਼ ਨੂੰ ਰਾਜਨੀਤੀ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕਾਂ ਨੇ ਪੰਥ ਨੂੰ ਨਿੱਜੀ ਹਿੱਤਾਂ ਲਈ ਵਰਤਦਿਆਂ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਸੀ, ਜਿਸ ਕਾਰਨ ਸਿੱਖ ਸਿਧਾਂਤਾਂ ਨੂੰ ਲੱਗੀ ਢਾਹ ਦਾ ਖਾਮਿਆਜ਼ਾ ਕੌਮ ਅਜੇ ਤੱਕ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲਾਂ ’ਚੋਂ ਭੁਲੇਖਾ ਕੱਢ ਕੇ ਸੱਚ ਦਾ ਸਾਥ ਦਿੱਤਾ ਜਾਵੇ। ਇਸ ਮੌਕੇ ਰਜਿੰਦਰ ਸਿੰਘ ਛੰਨਾਂ, ਸਰੂਪ ਸਿੰਘ ਸੰਧਾ, ਮੰਗਤ ਸਿੰਘ ਹਰਿਆਊ, ਜੈ ਸਿੰਘ ਉੱਪਲ, ਭਾਈ ਪਰਮਜੀਤ ਸਿੰਘ ਪਾਤੜਾਂ, ਬੀਬੀ ਬਲਜੀਤ ਕੌਰ ਖਾਲਸਾ, ਜੋਰਾ ਸਿੰਘ ਪਾਤੜ ਨੇ ਸੰਬੋਧਨ ਕੀਤਾ।

Advertisement

Advertisement