ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਅਤੇ ਮੌਜੂਦਾ ਕੌਂਸਲਰਾਂ ਵੱਲੋਂ ਰਾਜ ਮੰਤਰੀ ਸੁਭਾਸ਼ ਸੁਧਾ ਦੀ ਹਮਾਇਤ

08:47 AM Aug 30, 2024 IST
ਰਾਜ ਮੰਤਰੀ ਸੁਭਾਸ਼ ਸੁਧਾ ਨਾਲ ਸਾਬਕਾ ਤੇ ਮੌਜੂਦਾ ਕੌਂਸਲਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਅਗਸਤ
ਥਾਨੇਸਰ ਨਗਰ ਕੌਂਸਲ ਅਧੀਨ 30 ਤੋਂ ਵੱਧ ਬਾਹਰ ਜਾਣ ਵਾਲੇ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਨੇ ਇਕਜੁੱਟ ਹੋ ਕੇ ਰਾਜ ਮੰਤਰੀ ਤੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਰ ਪਖੋਂ ਪੂਰਾ ਸਮਰਥਨ ਕਰਨ ਦਾ ਵਾਅਦਾ ਕੀਤਾ। ਰਾਜ ਮੰਤਰੀ ਸੁਧਾ ਪਿਪਲੀ ਰੋਡ ’ਤੇ ਸਥਿਤ ਨਿੱਜੀ ਹੋਟਲ ਵਿਚ ਪਹੁੰਚੇ। ਇਨ੍ਹਾਂ ਸਾਰੇ ਸਾਬਕਾ ਤੇ ਮੌਜੂਦਾ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ਦੌਰਾਨ ਥਾਨੇਸਰ ਨਗਰ ਕੌਂਸਲ ਅਧੀਨ ਆਉਂਦੇ ਸਾਰੇ ਵਾਰਡਾਂ ਵਿਚ ਬਰਾਬਰ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਥਾਨੇਸਰ ਵਿੱਚ ਜੋ ਵਿਕਾਸ ਕਾਰਜ ਹੋਏ ਹਨ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਵਿਕਾਸ ਕਾਰਜਾਂ ਦੀ ਰਫਤਾਰ ਨੂੰ ਜਾਰੀ ਰੱਖਣ ਲਈ ਸੂਬੇ ਵਿੱਚ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ। ਉਨ੍ਹਾਂ ਸਾਰੇ ਕੌਂਸਲਰਾਂ ਨੂੰ ਸੱਦਾ ਦਿੱਤਾ ਕਿ ਉਹ ਆਪੋ ਆਪਣੇ ਵਾਰਡਾਂ ਵਿਚ ਭਾਜਪਾ ਦੀ ਜਿੱਤ ਲਈ ਚੋਣ ਪ੍ਰਚਾਰ ਵਿੱਚ ਜੁਟ ਜਾਣ। ਇਸ ਦੌਰਾਨ ਸਾਰੇ ਕੌਂਸਲਰਾਂ ਨੇ ਰਾਜ ਮੰਤਰੀ ਸੁਭਾਸ਼ ਸੁਧਾ ਦੀ ਅਗਵਾਈ ਵਿਚ ਥਾਨੇਸਰ ਵਿਚ ਹੋਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੌਂਸਲਰ ਇੰਦੂ ਬਜਾਜ, ਗੀਤਾ ਰਾਣੀ, ਧੰਨ ਸਿੰਘ ਗਾਂਧੀ, ਸੰਦੀਪ ਕੋਹਲੀ, ਦੀਪਕ ਸਿਡਾਨਾ, ਮਨਿੰਦਰ ਛਿੰਦਾ, ਆਸ਼ੂ ਬਾਲਾ, ਰੇਖਾ ਸ਼ਰਮਾ, ਦਰਬਾਰਾ ਸਿੰਘ, ਮੁਕੰਦ ਸੁਧਾ, ਪ੍ਰਦੀਪ ਸੈਣੀ, ਵਿਸ਼ਾਲ ਸ਼ਰਮਾ, ਨੀਲਮ ਰਾਣਾ, ਨਿਤਿਨ ਲਾਲੀ, ਮੋਹਨ ਲਾਲ ਅਰੋੜਾ, ਡਾ. ਰਾਜ ਗੌੜ, ਯਸ਼ਪਾਲ ਨਾਰੰਗ, ਹਰਨਾਮ ਸਿੰਘ, ਸਵਿਤਾ ਸ਼ਰਮਾ, ਖਰੈਤੀ ਲਾਲ, ਭਾਰਤ ਭੂਸ਼ਣ ਸਿੰਗਲਾ, ਦੇਵੀ ਦਿਆਲ ਜਾਂਗੜਾ, ਰਾਧਾ ਰਾਣੀ, ਕੁਸਮ ਲਤਾ, ਪ੍ਰੀਤੀ ਕੋਹਲੀ,ਕਵੀ ਬਜਾਜ, ਬਿਮਲਾ ਦੇਵੀ, ਵਿਨੀਤ ਅਗਰਵਾਲ ਹਾਜ਼ਰ ਸਨ।

Advertisement

Advertisement