For the best experience, open
https://m.punjabitribuneonline.com
on your mobile browser.
Advertisement

ਸਾਬਕਾ ਵਿਦਿਆਰਥਣ ਵੱਲੋਂ ਸਕੂਲ ਲਈ 84 ਹਜ਼ਾਰ ਦਾ ਸਹਿਯੋਗ

08:00 AM Mar 31, 2024 IST
ਸਾਬਕਾ ਵਿਦਿਆਰਥਣ ਵੱਲੋਂ ਸਕੂਲ ਲਈ 84 ਹਜ਼ਾਰ ਦਾ ਸਹਿਯੋਗ
ਪੂਜਾ ਮਹਿਮੀ ਦਾ ਸਨਮਾਨ ਕਰਦਾ ਹੋਇਆ ਸਕੂਲ ਦਾ ਸਟਾਫ਼। -ਫੋਟੋ: ਮਜਾਰੀ
Advertisement

ਬੰਗਾ

Advertisement

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲੂਪੋਤਾ ਦੀ ਸਾਬਕਾ ਵਿਦਿਆਰਥਣ ਪੂਜਾ ਮਹਿਮੀ ਵੱਲੋਂ 84 ਹਜ਼ਾਰ 200 ਦਾ ਨਕਦ ਸਹਿਯੋਗ ਦਿੱਤਾ ਗਿਆ। ਇਹ ਰਕਮ ਸਕੂਲ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ। ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੂਜਾ ਮਹਿਮੀ ਨੇ ਕਿਹਾ ਕਿ ਉਸ ਦੇ ਜੀਵਨ ਦੀ ਸਫ਼ਲਤਾ ’ਚ ਉਕਤ ਸਕੂਲ ਦਾ ਵਡਮੁੱਲਾ ਯੋਗਦਾਨ ਹੈ। ਇਸ ਕਾਰਜ ਲਈ ਸਕੂਲ ਦੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਇਸ ਵਿਦਿਆਰਥਣ ਦੇ ਮਾਤਾ ਸੱਤਿਆ ਦੇਵੀ, ਪਿਤਾ ਬਲਵੀਰ ਰਾਮ, ਸਰਪੰਚ ਬਲਜਿੰਦਰ ਸਿੰਘ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਪਰਸ਼ਨ ਮਨਪ੍ਰੀਤ ਕੌਰ, ਲੈਕਚਰਾਰ ਬਲਦੀਸ਼ ਲਾਲ, ਬਲਦੇਵ ਸਿੰਘ ਅਮਰੀਕਾ ਅਤੇ ਪਿੰਡ ਦੇ ਪਤਵੰਤੇ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×