ਸਾਬਕਾ ਫੌਜੀਆਂਂ ਲਈ ਸਹਾਇਤਾ ਕੈਂਪ ਲਾਇਆ
10:32 AM Nov 20, 2023 IST
Advertisement
ਪੱਤਰ ਪ੍ਰੇਰਕ
ਭਗਤਾ ਭਾਈ, 19 ਨਵੰਬਰ
ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਭਾਈ ਰੂਪਾ ਵੱਲੋਂ ਸੈਨਿਕ ਏਕਤਾ ਵੈਲਫੇਅਰ ਸੁਸਾਇਟੀ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਗੁਰਦੁਆਰਾ ਖੂਹਾਂਵਾਲਾ ਭਾਈਰੂਪਾ ’ਚ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ। ਸੂਬੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ, ਜੋ ਸਾਬਕਾ ਸੈਨਿਕ ਚੱਲ ਫਿਰ ਨਹੀਂ ਸਕਦੇ ਜਾਂ ਬਿਮਾਰ ਹਨ, ਦੇ ਪੈਨਸ਼ਨ ਸਬੰਧੀ ਲਾਈਫ ਸਰਟੀਫਿਕੇਟ ਤੇ ਆਈਡੀ ਬਣਾਈ ਗਈ ਤਾਂ ਜੋ ਉਨ੍ਹਾਂ ਨੂੰ ਪੈਨਸ਼ਨ ਸਬੰਧੀ ਕੋਈ ਦਿੱਕਤ ਨਾ ਆਵੇ। ਇਸ ਕੈਂਪ ’ਚ ਸਾਬਕਾ ਸੈਨਿਕ ਸਨਦੀਪ ਸਿੰਘ, ਸੂਬੇਦਾਰ ਤੇਜ ਸਿੰਘ, ਹਰਨੇਕ ਸਿੰਘ ਭਾਈਰੂਪਾ ਤੇ ਨੰਦ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।
Advertisement
Advertisement