ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਕਸੂਦਾ ਸਬਜ਼ੀ ਮੰਡੀ ’ਚ ਸਬਜ਼ੀਆਂ ਦੀ ਸਪਲਾਈ ਠੱਪ

08:45 AM Mar 19, 2024 IST
ਸਬਜ਼ੀ ਵਿਕ੍ਰੇਤਾ ਰੋਸ ਪ੍ਰਗਟਾਉਂਦੇ ਹੋਏ। -ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 18 ਮਾਰਚ
ਇੱਥੇ ਅੱਜ ਸਵੇਰੇ ਮਕਸੂਦਾ ਸਬਜ਼ੀ ਮੰਡੀ ’ਚ ਦੁਕਾਨਦਾਰਾਂ ਨੇ ਹੰਗਾਮਾ ਕਰ ਦਿੱਤਾ। ਉਹ ਮੰਡੀ ਤੋਂ ਬਾਹਰ ਸੜਕ ’ਤੇ ਆ ਗਏ ਅਤੇ ਸੜਕ ਵਿਚਕਾਰ ਧਰਨਾ ਦੇ ਕੇ ਜਾਮ ਲਾ ਦਿੱਤਾ। ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ ਧਰਨਾ ਸੜਕ ਤੋਂ ਹਟਾ ਕੇ ਮੰਡੀ ਦੇ ਗੇਟ ਦੇ ਅੱਗੇ ਲਾ ਦਿੱਤਾ। ਮਕਸੂਦਾ ਸਬਜ਼ੀ ਮੰਡੀ ਦੁਆਬੇ ਦੀ ਸਭ ਤੋਂ ਵੱਡੀ ਮੰਡੀ ਹੈ। ਇਸ ਕਾਰਨ ਪੂਰੇ ਸ਼ਹਿਰ ਵਿੱਚ ਸਬਜ਼ੀਆਂ ਦੀ ਸਪਲਾਈ ਠੱਪ ਰਹੀ। ਅੱਜ ਸਾਰੇ ਸਬਜ਼ੀ ਵਿਕਰੇਤਾਵਾਂ ਨੇ ਸਬਜ਼ੀ ਨਹੀਂ ਵੇਚੀ ਅਤੇ ਮੇਨ ਗੇਟ ਬੰਦ ਕਰ ਦਿੱਤਾ। ਦੱਸ ਦੇਈਏ ਕਿ ਮਕਸੂਦਾ ਸਬਜ਼ੀ ਮੰਡੀ ਤੋਂ ਮੋਗਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਸਮੇਤ ਵੱਖ-ਵੱਖ ਰਾਜਾਂ ਨੂੰ ਸਬਜ਼ੀਆਂ ਦੀ ਸਪਲਾਈ ਕੀਤੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਮਕਸੂਦਾ ਸਬਜ਼ੀ ਮੰਡੀ ਨੂੰ ਠੇਕੇ ’ਤੇ ਦੇਣ ਸਬੰਧੀ ਮਸਲੇ ਕਾਰਨ ਦੁਕਾਨਦਾਰਾਂ ਵਿੱਚ ਰੋਸ ਹੈ। ਇਸ ਦੇ ਵਿਰੋਧ ਵਿੱਚ ਮਕਸੂਦਾ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਨੇ ਮੰਡੀ ਦਾ ਗੇਟ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ।
ਮੰਡੀ ਲਗਾਉਣ ਲਈ ਜਗ੍ਹਾ ਬੋਰਡ ਵੱਲੋਂ ਠੇਕੇ ’ਤੇ ਦਿੱਤੀ ਜਾਣੀ ਸੀ। ਇਸ ਸਬੰਧੀ ਰੋਡ ਮੈਪ ਕਾਫੀ ਸਮਾਂ ਪਹਿਲਾਂ ਬਣਾਇਆ ਗਿਆ ਸੀ। ਇਨ੍ਹਾਂ ਦਿਨਾਂ ਦੌਰਾਨ ਇਸ ਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਦੇ ਵਿਰੋਧ ਵਿੱਚ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦੋਂ ਮਕਸੂਦਾ ਮੰਡੀ ਦੀ ਜ਼ਮੀਨ ਠੇਕੇ ’ਤੇ ਨਹੀਂ ਦਿੱਤੀ ਗਈ ਸੀ ਤਾਂ ਉਸ ਥਾਂ ’ਤੇ ਫੜੀ ਲਾਉਣ ਦਾ ਕਿਰਾਇਆ ਕਰੀਬ 3 ਹਜ਼ਾਰ ਰੁਪਏ ਸੀ, ਪਰ ਜਦੋਂ ਤੋਂ ਜ਼ਮੀਨ ਨੂੰ ਠੇਕੇ ’ਤੇ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਉਕਤ ਜਗ੍ਹਾ ਦਾ ਕਿਰਾਇਆ 8 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਬਾਜ਼ਾਰ ਵਿੱਚ ਕੰਮ ਕਾਫ਼ੀ ਘਟ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਰਾਇਆ ਨਾ ਦੇਣ ’ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਮਕਸੂਦਾ ਸਬਜ਼ੀ ਮੰਡੀ ਦੇ ਆੜ੍ਹਤੀ ਰਵੀ ਸ਼ੰਕਰ ਗੁਪਤਾ ਦੀ ਪ੍ਰਧਾਨਗੀ ਹੇਠ ਉਕਤ ਫੜ੍ਹੀ ਵਿਕਰੇਤਾਵਾਂ ਵੱਲੋਂ ਸਵੇਰੇ 6 ਵਜੇ ਦੇ ਕਰੀਬ ਧਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੰਡੀ ਵਿੱਚ ਅਨਾਜ ਵੇਚਣ ਵਾਲਿਆਂ ਨੇ ਮੰਡੀ ਦੇ ਗੇਟ ਅੱਗੇ ਧਰਨਾ ਦਿੱਤਾ।
ਦੂਜੇ ਪਾਸੇ ਮਕਸੂਦਾ ਸਬਜ਼ੀ ਮੰਡੀ ਦੇ ਵਿਚੋਲਿਆਂ ਨੇ ਵੀ ਫੜੀ ਵਿਕਰੇਤਾਵਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ। ਆੜ੍ਹਤੀਆਂ ਨੇ ਕਿਹਾ ਹੈ ਕਿ ਉਹ ਇਸ ਸੰਘਰਸ਼ ਵਿੱਚ ਦੁਕਾਨਦਾਰਾਂ ਦਾ ਸਾਥ ਦੇਣਗੇ।

Advertisement

Advertisement