ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਧਵਿਸ਼ਵਾਸ ਨੇ ਲਈ ਸਿੰਘਪੁਰਾ ਦੇ ਨੌਜਵਾਨ ਦੀ ਜਾਨ

08:31 AM Aug 25, 2024 IST

ਧਾਰੀਵਾਲ: ਪਿੰਡ ਸਿੰਘਪੁਰਾ ਵਿੱਚ ਇੱਕ ਬਿਮਾਰ ਨੌਜਵਾਨ ’ਚੋਂ ‘ਭੂਤ ਕੱਢਣ’ ਦੇ ਨਾਮ ’ਤੇ ਕੁਝ ਵਿਅਕਤੀਆਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਸੈਮੂਅਲ ਮਸੀਹ (30) ਵਜੋਂ ਹੋਈ ਹੈ। ਡਿਊਟੀ ਮੈਜਿਸਟਰੇਟ ਇੰਦਰਜੀਤ ਕੌਰ ਨਾਇਬ ਤਹਿਸੀਲਦਾਰ ਧਾਰੀਵਾਲ ਦੀ ਮੌਜੂਦਗੀ ਵਿੱਚ ਡੀਐੱਸਪੀ ਕਲਵੰਤ ਸਿੰਘ ਮਾਨ ਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਪਰਿਵਾਰ ਵੱਲੋਂ ਕਬਰਸਤਾਨ ’ਚ ਦਫਨਾਈ ਸੈਮੂਅਲ ਦੀ ਲਾਸ਼ ਕਢਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭੇਜ ਦਿੱਤਾ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਉਨ੍ਹਾਂ ਨੇ ਬਿਮਾਰ ਪੁੱਤਰ ਦੀ ਦੁਆ ਲਈ ਜੈਕਬ ਮਸੀਹ ਉਰਫ ਜੱਕੀ ਵਾਸੀ ਸੰਘਰ ਕਲੋਨੀ ਤੇ ਬਲਜੀਤ ਸਿੰਘ ਉਰਫ ਸੋਨੂੰ ਵਾਸੀ ਸੁਚੈਨੀਆਂ ਨੂੰ ਘਰ ਬੁਲਾਇਆ ਸੀ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਮੰਜੇ ’ਤੇ ਪਾ ਕੇ ਚਲੇ ਗਏ। ਜਦੋਂ ਉਨ੍ਹਾਂ ਨੇ ਨੇੜੇ ਜਾ ਕੇ ਦੇਖਿਆ ਕਿ ਸੈਮੂਅਲ ਦੀ ਮੌਤ ਚੁੱਕੀ ਸੀ। -ਪੱਤਰ ਪ੍ਰੇਰਕ

Advertisement

Advertisement
Advertisement