ਟੀ-20 ਵਿਸ਼ਵ ਕੱਪ ਕ੍ਰਿਕਟ ਦਾ ਸੁਪਰ ਅੱਠ ਗੇੜ: ਸ਼ਨਿਚਰਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਟੱਕਰ
12:36 PM Jun 21, 2024 IST
ਨਾਰਥ ਸਾਊਂਡ (ਐਂਟੀਗਾ), 21 ਜੂਨ
ਜਿੱਤ ਦੇ ਰੱਥ ’ਤੇ ਸਵਾਰ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਪੜਾਅ ਦੇ ਮੈਚ ਵਿੱਚ ਸ਼ਨਿਚਰਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗੀ। ਬੰਗਲਾਦੇਸ਼ ਦੇ ਪਿਛਲੇ ਰਿਕਾਰਡ ਨੂੰ ਦੇਖਦਿਆਂ ਉਸ ਨੂੰ ਬਿਲਕੁਲ ਵੀ ਘੱਟ ਨਹੀਂ ਸਮਝਿਆ ਜਾ ਸਕਦਾ। ਦੋਵਾਂ ਟੀਮਾਂ ਦੇ ਇੱਕ-ਦੂਜੇ ਖ਼ਿਲਾਫ਼ ਰਿਕਾਰਡ ਵਿੱਚ ਭਾਰਤ ਦਾ ਹੀ ਹੱਥ ਉਪਰ ਹੈ ਪਰ ਬੰਗਲਾਦੇਸ਼ ਉਲਟਫੇਰ ਕਰਨ ਵਿੱਚ ਮਾਹਿਰ ਹੈ ਅਤੇ ਟੀਮ ਇੰਡੀਆ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ।
Advertisement
Advertisement
Related News
Advertisement