For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼ ਸੰਸਦ ਮੈਂਬਰ ਨੂੰ ਪ੍ਰੇਮ ਜਾਲ ’ਚ ਫਸਾ ਕੇ ਸੁਪਾਰੀ ਕਿੱਲਰਜ਼ ਨੇ ਕੀਤਾ ਕਤਲ

01:59 PM May 24, 2024 IST
ਬੰਗਲਾਦੇਸ਼ ਸੰਸਦ ਮੈਂਬਰ ਨੂੰ ਪ੍ਰੇਮ ਜਾਲ ’ਚ ਫਸਾ ਕੇ ਸੁਪਾਰੀ ਕਿੱਲਰਜ਼ ਨੇ ਕੀਤਾ ਕਤਲ
Advertisement

ਕੋਲਕਾਤਾ, 24 ਮਈ
ਪੱਛਮੀ ਬੰਗਾਲ ਸੀਆਈਡੀ ਨੇ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ‘ਕਤਲ’ ਵਿੱਚ ਕਥਿਤ ਸ਼ਮੂਲੀਅਤ ਲਈ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਪੁਲੀਸ ਨੂੰ ਸ਼ੱਕ ਹੈ ਕਿ ਸੰਸਦ ਮੈਂਬਰ ਨੂੰ ਔਰਤ ਨੇ ਆਪਣੇ ‘ਪ੍ਰੇਮ ਜਾਲ ’ਚ ਵਿੱਚ ਫਸਾ ਕੇ ਨਿਊ ਟਾਊਨ ਦੇ ਫਲੈਟ ਵਿੱਚ ਲਿਆਂਦਾ ਤੇ ਫੇਰ ਕਾਤਲਾਂ ਨੇ ਉਸ ਦਾ ਕਤਲ ਕਰ ਦਿੱਤਾ। ਹਿਰਾਸਤ 'ਚ ਲਿਆ ਗਿਆ ਵਿਅਕਤੀ, ਜੋ ਬੰਗਲਾਦੇਸ਼ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪੱਛਮੀ ਬੰਗਾਲ ਦੇ ਇੱਕ ਖੇਤਰ ਦਾ ਨਿਵਾਸੀ ਹੈ, ਨੇ ਹੱਤਿਆ ਦੇ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨਾਲ ਮੁਲਾਕਾਤ ਕੀਤੀ ਸੀ। ਹਿਰਾਸਤ ਵਿਚ ਲਏ ਵਿਅਕਤੀ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਉਸ ਨੂੰ ਕਿਉਂ ਮਿਲਿਆ ਸੀ ਅਤੇ ਉਨ੍ਹਾਂ ਨੇ ਕੀ ਗੱਲਬਾਤ ਕੀਤੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੰਸਦ ਮੈਂਬਰ ਦੇ ਕਰੀਬੀ ਦੋਸਤ, ਅਮਰੀਕੀ ਨਾਗਰਿਕ ਨੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਲਗਭਪ 5 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਅਵਾਮੀ ਲੀਗ ਦੇ ਸੰਸਦ ਮੈਂਬਰ ਦਾ ਦੋਸਤ ਕੋਲਕਾਤਾ ਵਿੱਚ ਫਲੈਟ ਦਾ ਮਾਲਕ ਹੈ।

Advertisement

Advertisement
Author Image

Advertisement
Advertisement
×