ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਨੀ ਐਨਕਲੇਵ ਦਾ ਮਾਲਕ ਜਰਨੈਲ ਬਾਜਵਾ ਗ੍ਰਿਫ਼ਤਾਰ

08:33 AM Aug 30, 2024 IST

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 29 ਅਗਸਤ
ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਅੱਜ ਦੇਰ ਸ਼ਾਮ ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸੋਹਾਣਾ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸੀਨੀਅਰ ਪੁਲੀਸ ਅਧਿਕਾਰੀ ਨੇ ਕੀਤੀ ਹੈ। ਸੋਹਾਣਾ ਥਾਣੇ ਵਿੱਚ ਦਰਜ ਪੁਰਾਣੇ ਮਾਮਲੇ ਵਿੱਚ ਬਾਜਵਾ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਉਂਜ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਪਰਚੇ ਦਰਜ ਹਨ। ਪੰਜਾਬ ਪੁਲੀਸ ਅਤੇ ਸਿਆਸੀ ਆਗੂਆਂ ਨਾਲ ਉਸ ਦਾ ਚੰਗਾ ਰਸੂਖ ਹੋਣ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ।
ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਨੂੰ ਵੱਖ-ਵੱਖ ਥਾਣਿਆਂ ਵਿੱਚ ਦਰਜ ਕੇਸਾਂ ਸਬੰਧੀ ਰਿਕਾਰਡ ਲੈ ਕੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੱਸਿਆ ਗਿਆ ਹੈ ਕਿ ਭਲਕੇ ਡੀਜੀਪੀ ਸਬੰਧਤ ਸਾਰੇ ਥਾਣਿਆਂ ਦਾ ਰਿਕਾਰਡ ਲੈ ਕੇ ਉੱਚ ਅਦਾਲਤ ਵਿੱਚ ਜਾਣ ਵਾਲੇ ਹਨ। ਹੁਣ ਜਦੋਂ ਗੱਲ ਡੀਜੀਪੀ ’ਤੇ ਆਈ ਤਾਂ ਪੁਲੀਸ ਨੇ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇਸ ਤੋਂ ਪਹਿਲਾਂ ਉਹ ਖੁੱਲ੍ਹੇਆਮ ਘੁੰਮ ਫਿਰ ਰਿਹਾ ਸੀ। ਸੂਤਰ ਦੱਸਦੇ ਹਨ ਕਿ ਮੁਹਾਲੀ ਦੇ ਤਤਕਾਲੀ ਐੱਸਐੱਸਪੀ ਹਮੇਸ਼ਾ ਆਪਣੀ ਰਿਪੋਰਟ ਵਿੱਚ ਇਹੀ ਲਿਖਦੇ ਰਹੇ ਹਨ ਕਿ ਜਰਨੈਲ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾਂਦੇ ਹਨ ਪਰ ਉਹ ਪੁਲੀਸ ਨੂੰ ਨਹੀਂ ਮਿਲਿਆ। ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਜਰਨੈਲ ਸਿੰਘ ਬਾਜਵਾ ਦੀ ਪੁਲੀਸ ਥਾਣਿਆਂ ਵਿੱਚ ਪੂਰੀ ਧੌਂਸ ਰਹੀ ਹੈ। ਇਹੀ ਨਹੀਂ ਕੁਝ ਖ਼ਾਸ ਮੀਡੀਆ ਕਰਮੀਆਂ ਨਾਲ ਵੀ ਉਹ ਚੰਗਾ ਤਾਲਮੇਲ ਬਣਾ ਕੇ ਰੱਖਦਾ ਸੀ। ਖਰੜ ਥਾਣੇ ਵਿੱਚ ਬਾਜਵਾ ਖ਼ਿਲਾਫ਼ ਧੋਖਾਧੜੀ ਦੇ ਕਈ ਪਰਚੇ ਦਰਜ ਹਨ। ਬਾਜਵਾ ਤੋਂ ਕਥਿਤ ਤੌਰ ’ਤੇ ਦੁਖੀ ਸਾਬਕਾ ਸਰਪੰਚ ਨੇ ਕੁਝ ਸਮਾਂ ਪਹਿਲਾਂ ਅਦਾਲਤ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਬਾਅਦ ਵਿੱਚ ਸਾਬਕਾ ਸਰਪੰਚ ਦਾ ਪੁੱਤ ਇਨਸਾਫ਼ ਲਈ ਖੱਜਲ-ਖੁਆਰ ਹੁੰਦਾ ਰਿਹਾ।
ਜਰਨੈਲ ਬਾਜਵਾ ’ਤੇ ਸੰਨੀ ਐਨਕਲੇਵ ਵਿੱਚ ਇੱਕ ਪਲਾਟ ਅੱਗੇ ਕਈ-ਕਈ ਜਣਿਆਂ ਨੂੰ ਵੇਚਣ ਅਤੇ ਪਾਣੀ ਨਿਕਾਸੀ ਨਾਲਿਆਂ ਨੂੰ ਕਵਰ ਕਰਨ ਦੇ ਵੀ ਦੋਸ਼ ਲੱਗਦੇ ਰਹੇ ਹਨ। ਬਾਜਵਾ ਮੁਹਾਲੀ ਦੇ ਸੈਕਟਰ-71 ਵਿੱਚ ਆਲੀਸ਼ਾਨ ਕੋਠੀ ਵਿੱਚ ਰਹਿੰਦਾ ਹੈ।

Advertisement

Advertisement