ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਲਗੂ ਨਿਰਦੇਸ਼ਕ ਗੋਪੀਚੰਦ ਦੀ ਐਕਸ਼ਨ ਫਿਲਮ ਵਿੱਚ ਨਜ਼ਰ ਆਉਣਗੇ ਸੰਨੀ ਦਿਓਲ

08:12 AM Jun 21, 2024 IST

ਮੁੰਬਈ: ਬੌਲੀਵੁੱਡ ਸਟਾਰ ਸੰਨੀ ਦਿਓਲ ਫਿਲਮਕਾਰ ਗੋਪੀਚੰਦ ਮਲੀਨੇਨੀ ਦੇ ਨਿਰਦੇਸ਼ਨ ਹੇਠ ਬਣਨ ਜਾ ਰਹੀ ਐਕਸ਼ਨ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਦੇਸ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਪ੍ਰੋਡਕਸ਼ਨ ਬੈਨਰ ਮਿਥਰੀ ਮੂਵੀ ਮੈਕਰਜ਼ ਨੇ ਅੱਜ ਐਕਸ ’ਤੇ ਇਸ ਫਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿਖਿਆ,‘‘ਦੇਸ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਲਈ ਤਿਆਰ ਰਹੋ..‘ਐੱਸਡੀਜੀਐੱਮ’। ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ।’’ ਉਨ੍ਹਾਂ ਨੇ ਐਕਸ ’ਤੇ ਕੈਪਸ਼ਨ ’ਚ ਅਦਾਕਾਰ ਸੰਨੀ ਦਿਓਲ, ਨਿਰਦੇਸ਼ਕ ਗੋਪੀਚੰਦ, ਨਿਰਮਾਤਾ ਮਿਥਰੀ ਅਤੇ ਪਿਪਲ ਮੀਡੀਆ ਫੈਕਟਰੀ ਨੂੰ ਟੈਗ ਕੀਤਾ ਹੈ।

Advertisement

ਸੰਨੀ ਦਿਓਲ ਨੇ ਫਿਲਮ ਦੀ ਜਾਣਕਾਰੀ ਨੂੰ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਸੇ ਕੈਪਸ਼ਨ ਨਾਲ ਸਾਂਝਾ ਕੀਤਾ ਹੈ। ਗੋਪੀਚੰਦ ਮਲੀਨੇਨੀ ਮੁੱਖ ਤੌਰ ’ਤੇ ਤੇਲਗੂ ਸਿਨੇਮਾ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਵਿੱਚ ਐਕਸ਼ਨ ਕਮੇਡੀ ਫਿਲਮ ‘ਡੌਨ ਸੀਨੂ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ‘ਬੌਡੀਗਾਰਡ’, ‘ਬਾਲੁਪੂ’, ‘ਪਾਂਡਾਗਾ ਚੇਸਕੋ’, ‘ਵਿਨਰ’ ਅਤੇ ‘ਕਰੈਕ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਸੰਨੀ ਨੂੰ ਇਸ ਤੋਂ ਪਹਿਲਾਂ ਬਲੌਕਬਸਟਰ ਫਿਲਮ ‘ਗਦਰ 2’ ਵਿੱਚ ਦੇਖਿਆ ਗਿਆ ਸੀ। ਉਹ ਹੁਣ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ‘ਲਾਹੌਰ 1947’ ਵਿੱਚ ਦਿਖਾਈ ਦੇਵੇਗਾ ਅਤੇ ਇਸ ਵਿੱਚ ਪ੍ਰੀਤੀ ਜ਼ਿੰਟਾ ਅਤੇ ਅਲੀ ਫਜ਼ਲ ਵੀ ਨਜ਼ਰ ਆਉਣਗੇ। ਇਹ ਫਿਲਮ ਆਮਿਰ ਖਾਨ ਦੇ ਬੈਨਰ ਆਮਿਰ ਖਾਨ ਪ੍ਰੋਡਕਸ਼ਨ ਹੇਠ ਬਣਾਈ ਜਾਵੇਗੀ। -ਆਈਏਐੱਨਐੱਸ

Advertisement
Advertisement
Tags :
BollywoodBollywood ActorHindi KhabarHindi Newssunny deol
Advertisement