ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਗਦਰ 2’ ਨੂੰ ਮਿਲੇ ਪਿਆਰ ਲਈ ਪ੍ਰਸ਼ੰਸਕਾਂ ਦਾ ਸ਼ੁਕਰੀਆ ਕਰਦਿਆਂ ਭਾਵੁਕ ਹੋਇਆ ਸਨੀ ਦਿਓਲ

07:24 AM Aug 24, 2023 IST
featuredImage featuredImage

ਮੁੰਬਈ: ਬੌਲੀਵੁੱਡ ਸਟਾਰ ਸਨੀ ਦਿਓਲ ‘ਗਦਰ 2’ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਭਾਵੁਕ ਹੋ ਗਿਆ। ਫਿਲਮ ਨੇ ਹੁਣ ਤੱਕ 400 ਕਰੋੜ ਦੀ ਕਮਾਈ ਕੀਤੀ ਹੈ। ਸਨੀ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਚਾਰਟਰਡ ਜਹਾਜ਼ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਫਿਲਮ ‘ਗਦਰ’ ਵਿੱਚ ਤਾਰਾ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਸਨੀ ਨੇ ਕਿਹਾ, ‘‘ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਧੰਨਵਾਦ ਕਿ ਫਿਲਮ ਤੁਹਾਨੂੰ ਬਹੁਤ ਪਸੰਦ ਆਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਤੁਸੀਂ ਗਦਰ 2 ਨੂੰ ਇੰਨਾ ਪਸੰਦ ਕਰੋਗੇ। ਤੁਹਾਡੀ ਸਭ ਦੀ ਬਦੌਲਤ ਅਸੀਂ 400 ਕਰੋੜ ਕਮਾਏ ਹਨ ਅਤੇ ਹੋਰ ਅੱਗੇ ਜਾਵਾਂਗੇ।’’ ਉਨ੍ਹਾਂ ਫਿਲਮ ਦੀ ਸਫ਼ਲਤਾ ਦਾ ਸਿਹਰਾ ਪ੍ਰਸ਼ੰਸਕਾਂ ਦੇ ਸਿਰ ਬੰਨ੍ਹਿਆ। ਸਨੀ ਨੇ ਕਿਹਾ, ‘‘ਇਹ ਸਭ ਤੁਹਾਡੇ ਕਰਕੇ ਸੰਭਵ ਹੋਇਆ। ਤੁਸੀਂ ਫਿਲਮ, ਤਾਰਾ ਸਿੰਘ ਅਤੇ ਸਕੀਨਾ ਨੂੰ ਪਸੰਦ ਕੀਤਾ। ਧੰਨਵਾਦ।’’ ਫਿਲਮ ‘ਗਦਰ 2’ ਦੀ ਕਹਾਣੀ 1971 ’ਤੇ ਆਧਾਰਿਤ ਹੈ ਅਤੇ ਇਸ ਵਿੱਚ ਤਾਰਾ ਸਿੰਘ ਆਪਣੇ ਪੁੱਤਰ ਚਰਨਜੀਤ ਨੂੰ ਭਾਰਤ ਲਿਆਉਣ ਲਈ ਲਾਹੌਰ ਜਾਂਦਾ ਹੈ। ਇਹ ਫਿਲਮ ਬਾਕਸ ਆਫਿਸ ’ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਹਨ, ਜਦਕਿ ਫਿਲਮ ਵਿੱਚ ਉਤਕਰਸ਼ ਸ਼ਰਮਾ ਅਤੇ ਅਮੀਸ਼ਾ ਪਟੇਲ ਨੇ ਵੀ ਕੰਮ ਕੀਤਾ ਹੈ। -ਆਈਏਐੱਨਐੱਸ

Advertisement

Advertisement