For the best experience, open
https://m.punjabitribuneonline.com
on your mobile browser.
Advertisement

ਸੰਨੀ ਤੇ ਬੌਬੀ ਨੇ ਮਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ

09:07 AM Sep 02, 2024 IST
ਸੰਨੀ ਤੇ ਬੌਬੀ ਨੇ ਮਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ
Advertisement

ਮੁੰਬਈ: ਸੰਨੀ ਤੇ ਬੌਬੀ ਦਿਓਲ ਨੇ ਆਪਣੀ ਮਾਂ ਪ੍ਰਕਾਸ਼ ਕੌਰ ਦੇ ਜਨਮ ਦਿਨ ’ਤੇ ਇੰਸਟਾਗ੍ਰਾਮ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ। ਸੰਨੀ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਮਾਂ-ਪੁੱਤ ਖੁਸ਼ ਦਿਖਾਈ ਦੇ ਰਹੇ ਹਨ। ਉਸ ਨੇ ਕੈਪਸ਼ਨ ਵਿੱਚ ਲਿਖਿਆ,‘ਜਨਮਦਿਨ ਮੁਬਾਰਕ ਮਾਂ।’ ਬੌਬੀ ਨੇ ਵੀ ਆਪਣੀ ਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਮਾਂ ਨਾਲ ਇੱਕ ਸੈਲਫੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਬੌਲੀਵੁੱਡ ਵਿੱਚ ਪੈਰ ਧਰਨ ਤੋਂ ਪਹਿਲਾਂ ਅਦਾਕਾਰ ਧਰਮਿੰਦਰ ਨੇ 1953 ਵਿੱਚ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾ ਲਿਆ ਸੀ। ਧਰਮਿੰਦਰ ਦੀ ਪਹਿਲੀ ਪਤਨੀ ਤੋਂ ਪੁੱਤਰ ਸੰਨੀ, ਬੌਬੀ ਦਿਓਲ ਤੇ ਧੀਆਂ ਵਿਜੇਤਾ, ਅਜੀਤਾ ਹਨ। ਹਾਲਾਂਕਿ ਫ਼ਿਲਮਾਂ ਵਿੱਚ ਕੰਮ ਕਰਦਿਆਂ ਧਰਮਿੰਦਰ ਦੀ ਉੱਘੀ ਅਦਾਕਾਰਾ ਹੇਮਾ ਮਾਲਿਨੀ ਨਾਲ ਨੇੜਤਾ ਵਧਣ ਲੱਗੀ ਅਤੇ 1980 ਵਿੱਚ ਦੋਵਾਂ ਨੇ ਵਿਆਹ ਕਰ ਲਿਆ। ਧਰਮਿੰਦਰ ਤੇ ਹੇਮਾ ਮਾਲਿਨੀ ਦੀਆਂ ਧੀਆਂ ਈਸ਼ਾ ਅਤੇ ਅਹਾਨਾ ਹਨ।
ਸੰਨੀ ਦਿਓਲ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫ਼ਿਲਮ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਨੇ ਦਿੱਤਾ ਹੈ। ਫ਼ਿਲਮ ਵਿੱਚ ਮੁੱਖ ਕਲਾਕਾਰ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਹੋਣਗੇ। ਫ਼ਿਲਮ ਵਿੱਚ ਸ਼ਬਾਨਾ ਆਜ਼ਮੀ ਅਤੇ ਅਲੀ ਫਜ਼ਲ ਵੀ ਨਜ਼ਰ ਆਉਣਗੇ। ਦੂਜੇ ਪਾਸੇ ਬੌਬੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਕੰਗੂਵਾ’ ਹੈ। -ਏਐੱਨਆਈ

Advertisement

Advertisement
Advertisement
Author Image

Advertisement