For the best experience, open
https://m.punjabitribuneonline.com
on your mobile browser.
Advertisement

ਸੁਨੀਤਾ ਕੇਜਰੀਵਾਲ ਕਰੇਗੀ ਚੋਣ ਪ੍ਰਚਾਰ

06:05 PM Apr 26, 2024 IST
ਸੁਨੀਤਾ ਕੇਜਰੀਵਾਲ ਕਰੇਗੀ ਚੋਣ ਪ੍ਰਚਾਰ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 25 ਅਪਰੈਲ

ਸੁਨੀਤਾ ਕੇਜਰੀਵਾਲ ਦਿੱਲੀ ਅਤੇ ਦੇਸ਼ ਵਾਸੀਆਂ ਤੋਂ ਅਰਵਿੰਦ ਕੇਜਰੀਵਾਲ ਲਈ ਅਸ਼ੀਰਵਾਦ ਲੈਣ ਅਤੇ 'ਆਪ' ਲੋਕ ਸਭਾ ਉਮੀਦਵਾਰਾਂ ਦੇ ਹੱਕ ’ਚ ਦੇਸ਼ ਭਰ ’ਚ ਚੋਣ ਪ੍ਰਚਾਰ ਕਰਨਗੇ। 'ਆਪ' ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਤਾ ਕੇਜਰੀਵਾਲ ਸ਼ਨੀਵਾਰ ਨੂੰ ਪੂਰਬੀ ਦਿੱਲੀ ਲੋਕ ਸਭਾ ਹਲਕੇ 'ਚ ਮੈਗਾ ਰੋਡ ਸ਼ੋਅ ਨਾਲ ਚੋਣ ਪ੍ਰਚਾਰ ਦੀ ਸ਼ੁਰੂਆਤ ਕਰੇਗੀ ਅਤੇ 28 ਅਪਰੈਲ ਨੂੰ ਪੱਛਮੀ ਦਿੱਲੀ 'ਚ ਮੈਗਾ ਰੋਡ ਸ਼ੋਅ ਕਰਕੇ ਅਰਵਿੰਦ ਕੇਜਰੀਵਾਲ ਲਈ ਜਨਤਾ ਤੋਂ ਆਸ਼ੀਰਵਾਦ ਲਵੇਗੀ। ਦਿੱਲੀ ਤੋਂ ਬਾਅਦ ਉਹ ਪੰਜਾਬ, ਗੁਜਰਾਤ ਅਤੇ ਹਰਿਆਣਾ 'ਚ ਵੀ 'ਆਪ' ਉਮੀਦਵਾਰਾਂ ਲਈ ਪ੍ਰਚਾਰ ਕਰੇਗੀ।

Advertisement
Author Image

amartribune@gmail.com

View all posts

Advertisement
Advertisement
×