For the best experience, open
https://m.punjabitribuneonline.com
on your mobile browser.
Advertisement

ਸੁਨੀਤਾ ਕੇਜਰੀਵਾਲ ਵੀ ਰਾਬੜੀ ਦੇਵੀ ਵਾਂਗ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਦੀ ਤਿਆਰੀ ’ਚ: ਹਰਦੀਪ ਪੁਰੀ

03:08 PM Mar 29, 2024 IST
ਸੁਨੀਤਾ ਕੇਜਰੀਵਾਲ ਵੀ ਰਾਬੜੀ ਦੇਵੀ ਵਾਂਗ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਦੀ ਤਿਆਰੀ ’ਚ  ਹਰਦੀਪ ਪੁਰੀ
Advertisement

ਨਵੀਂ ਦਿੱਲੀ, 29 ਮਾਰਚ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਦੀ ਤੁਲਨਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨਾਲ ਕੀਤੀ ਹੈ। ਸ੍ਰੀ ਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਸ਼ਾਇਦ ਇਸ ਅਹੁਦੇ 'ਤੇ ਆਪਣੇ ਪਤੀ ਦੀ ਥਾਂ ਲੈਣ ਦੀ ਤਿਆਰੀ ਕਰ ਰਹੀ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਸੁਨੀਤਾ ਕੇਜਰੀਵਾਲ ਦਾ ਜ਼ਿਕਰ ਕੀਤੇ ਜਾਣ 'ਤੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਪੁਰੀ ਨੇ ਪੱਤਰਕਾਰਾਂ ਨੂੰ ਦੱਸਿਆ,‘ਤੁਸੀਂ ਜਿਸ ਮੈਡਮ ਦੀ ਗੱਲ ਕਰ ਰਹੇ ਹੋ, ਉਹ ਸ਼ਾਇਦ ਬਿਹਾਰ ’ਚ ਰਾਬੜੀ ਦੇਵੀ ਵਾਂਗ ਕੁਰਸੀ ’ਤੇ ਬੈਠਣ ਦੀ ਤਿਆਰੀ ਕਰ ਰਹੀ ਹੈ।’

Advertisement

Advertisement
Author Image

Advertisement
Advertisement
×