For the best experience, open
https://m.punjabitribuneonline.com
on your mobile browser.
Advertisement

ਸੁਨੀਤਾ ਤੇ ਅਰਜ਼ ਨੇ ਵਧਾਇਆ ਸਰਦੂਲਗੜ੍ਹ ਦਾ ਮਾਣ

06:55 AM Apr 19, 2024 IST
ਸੁਨੀਤਾ ਤੇ ਅਰਜ਼ ਨੇ ਵਧਾਇਆ ਸਰਦੂਲਗੜ੍ਹ ਦਾ ਮਾਣ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਸਰਦੂਲਗੜ੍ਹ, 18 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ’ਚ ਸਰਦੂਲਗੜ੍ਹ ਤਹਿਸੀਲ ਦੀਆਂ ਦੋ ਵਿਦਿਆਰਥਣਾ ਨੇ ਸੂਬੇ ਭਰ ’ਚੋਂ ਪੁਜੀਸ਼ਨਾਂ ਹਾਸਲ ਕਰਕੇ ਸ਼ਹਿਰ ਤੇ ਆਪਣੇ ਮਾਪਿਆਂ ਦ‍ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੀ ਵਿਦਿਆਰਥਣ ਸੁਨੀਤਾ ਨੇ 631/650 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 15ਵਾਂ ਰੈਂਕ ਹਾਸਲ ਕੀਤਾ। ਸੁਨੀਤਾ ਸਿਵਲ ਸਰਵਿਸ ਵਿੱਚ ਆ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਸੁਨੀਤਾ ਦੀ ਮਾਤਾ ਰਜਨੀ ਘਰੇਲੂ ਕੰਮਕਾਜੀ ਔਰਤ ਹੈ ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ ਨੇ ਸੁਨੀਤਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਦਸਮੇਸ਼ ਕਾਨਵੈਂਟ ਸੀਨੀ. ਸੈਕੰ. ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਅਰਜ਼ ਨੇ 629/650 ਅੰਕ ਪ੍ਰਾਪਤ ਕਰਕੇ ਦਸਵੀਂ ਕਲਾਸ ਦੀ ਪੰਜਾਬ ਮੈਰਿਟ ਵਿੱਚ 17ਵਾਂ ਰੈਂਕ ਕੀਤਾ ਹਾਸਲ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×