For the best experience, open
https://m.punjabitribuneonline.com
on your mobile browser.
Advertisement

ਸੁਨੀਲ ਸ਼ੈਟੀ ਨੇ ਜਵਾਈ ਕੇਐੱਲ ਰਾਹੁਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ

08:47 AM Apr 19, 2024 IST
ਸੁਨੀਲ ਸ਼ੈਟੀ ਨੇ ਜਵਾਈ ਕੇਐੱਲ ਰਾਹੁਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ
Advertisement

ਮੁੰਬਈ: ਅਦਾਕਾਰ ਸੁਨੀਲ ਸ਼ੈਟੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਜਵਾਈ ਅਤੇ ਕ੍ਰਿਕਟਰ ਕੇਐੱਲ ਰਾਹੁਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਸਬੰਧੀ ਉਨ੍ਹਾਂ ਆਪਣੇ ਚਾਹੁਣ ਵਾਲਿਆਂ ਲਈ ਤਸਵੀਰ ਵੀ ਸਾਂਝੀ ਕੀਤੀ। ਤਸਵੀਰ ਵਿੱਚ ਸੁਨੀਲ ਸ਼ੈਟੀ, ਕੇਐੱਲ ਰਾਹੁਲ ਅਤੇ ਅਦਾਕਾਰ ਦਾ ਪੁੱਤਰ ਅਹਾਨ ਸ਼ੈਟੀ ਨਜ਼ਰ ਆ ਰਹੇ ਹਨ। ਤਸਵੀਰ ਸਾਂਝੀ ਕਰਦਿਆਂ ਅਦਾਕਾਰ ਨੇ ਲਿਖਿਆ ਹੈ ‘ਉਹ ਕਹਿੰਦੇ ਹਨ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਸਾਡੇ ਜੀਵਨ ਵਿੱਚ ਕੀ ਹੈ, ਸਗੋਂ ਇਹ ਮਾਇਨੇ ਰੱਖਦਾ ਹੈ ਕਿ ਸਾਡੇ ਜੀਵਨ ਵਿੱਚ ਕੌਣ ਹੈ.....ਤੁਹਾਨੂੰ ਆਪਣੇ ਕੋਲ ਪਾ ਕੇ ਆਪਣੇ ਆਪ ਨੂੰ ਖੁਸ਼ਨਸੀਬ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਇਹ ਅਜਿਹੇ ਪਲ ਹਨ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ.....ਖੁਸ਼ ਹਾਂ।’ ਜਨਮ ਦਿਨ ਮੁਬਾਰਕ ਰਾਹੁਲ...ਲਵ ਯੂ ਬੇਟਾ।’ ਅਹਾਨ ਸ਼ੈਟੀ ਨੇ ਵੀ ਇੰਸਟਾਗ੍ਰਾਮ ’ਤੇ ਆਪਣੇ ਜੀਜੇ ਨਾਲ ਤਸਵੀਰ ਸਾਂਝੀ ਕਰਕੇ ਉਸ ਨੂੰ ਜਨਮ ਦੀਆਂ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕ੍ਰਿਕਟਰ ਕੇਐੱਲ ਰਾਹੁਲ ਅਤੇ ਸੁਨੀਲ ਸ਼ੈਟੀ ਦੀ ਧੀ ਆਥਿਆ ਸ਼ੈਟੀ ਨੇ ਦੋ ਕੁ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਇਸ ਸਬੰਧੀ ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਫਾਰਮਹਾਊਸ ਵਿੱਚ ਇੱਕ ਸਮਾਗਮ ਹੋਇਆ ਸੀ। ਇਸ ਵਿੱਚ ਖਾਸ ਮਹਿਮਾਨ ਹੀ ਸ਼ਾਮਲ ਹੋਏ ਸਨ। ਸੁਨੀਲ ਸ਼ੈਟੀ ਨੇ ਹੁਣੇ ਜਿਹੇ ਫ਼ਿਲਮ ‘ਹੰਟਰ ਟੂਟੇਗਾ ਨਹੀਂ ਤੋੜੇਗਾ’ ਨਾਲ ਓਟੀਟੀ ’ਤੇ ਐਂਟਰੀ ਕੀਤੀ ਹੈ। ਇਸ ਫ਼ਿਲਮ ਵਿੱਚ ਈਸ਼ਾ ਦਿਓਲ, ਬਰਖਾ ਬਸ਼ਿਸ਼ਟ, ਕਰਨਵੀਰ ਸ਼ਰਮਾ ਅਤੇ ਰਾਹੁਲ ਦੇਵ ਅਦਾਕਾਰੀ ਦੇ ਜੌਹਰ ਦਿਖਾਉਣਗੇ। ਸੁਨੀਲ ਸ਼ੈਟੀ ਫ਼ਿਲਮ ‘ਵੈਲਕਮ ਟੂ ਦਿ ਜੰਗਲ’ ਵਿੱਚ ਵੀ ਨਜ਼ਰ ਆਵੇਗਾ। ਇਹ ਬਲਾਕਬਸਟਰ ਕਮੇਟੀ ਫ਼ਿਲਮ ‘ਵੈਲਕਮ’ ਦੀ ਤੀਜੀ ਕੜੀ ਹੈ। ਇਸ ਵਿੱਚ ਸੰਜੈ ਦੱਤ, ਪਰੇਸ਼ ਰਾਵਲ ਅਤੇ ਰਵੀਨਾ ਟੰਡਨ ਨੇ ਮੁੱਖ ਕਿਰਦਾਰ ਨਿਭਾਏ ਹਨ। ਇਹ ਫ਼ਿਲਮ 20 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×